ਭਾਰਤ ਤੋਂ ਨਿਊਜੀਲੈਂਡ ਪਹੁੰਚੇ ਇੱਕ ਭਾਰਤੀ ਨੌਜਵਾਨ ਨੂੰ ਏਅਰਪੋਰਟ ਤੋਂ ਵਾਪਿਸ ਮੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਆਕਲੈਂਡ ਏਅਰਪੋਰਟ ਤੋਂ ਸਾਹਮਣੇ ਆਇਆ ਹੈ ਜਿੱਥੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਭਾਰਤੀ ਨੌਜਵਾਨ ਨੂੰ ਏਅਰਪੋਰਟ ਤੋਂ ਹੀ ਵਾਪਿਸ ਮੋੜ ਦਿੱਤਾ ਗਿਆ। ਦਰਅਸਲ ਵਾਪਿਸ ਮੋੜੇ ਜਾਣ ਦਾ ਕਾਰਨ ਵੀ ਨੌਜਵਾਨ ਖੁਦ ਹੀ ਹੈ ਕਿਉਂਕ ਉਸਨੇ ਜਾਣਕਾਰੀ ਦੇਣ ਮੌਕੇ ਝੂਠ ਬੋਲਿਆ ਸੀ। ਨੌਜਵਾਨ ਨੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਕਿਹਾ ਸੀ ਕਿ ਉਹ ਫੀਸ਼ਿੰਗ ਦਾ ਕਾਰੋਬਾਰ ਕਰਦਾ ਹੈ ਅਤੇ 6 ਦਿਨਾਂ ਦੀ ਛੁੱਟੀ ਲੈਕੇ ਨਿਊਜੀਲੈਂਡ ਘੁੰਮਣ ਆਇਆ ਹੈ ਪਰ ਨੌਜਵਾਨ ਓਦੋਂ ਫਸ ਗਿਆ ਜਦੋਂ ਉਸਨੇ ਇਹ ਕਿਹਾ ਕਿ ਉਸ ਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਹੈ ਅਤੇ ਉਹ ਮੱਛੀ ਵੀ ਨਹੀਂ ਖਾਂਦਾ। ਇਸ ਮਗਰੋਂ ਜਦੋ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਨੌਜਵਾਨ ਦੇ ਝੂਠਾਂ ਨੇ ਉਸ ਲਈ ਹੋਰ ਮੁਸੀਬਤਾਂ ਖੜੀਆਂ ਕਰ ਦਿੱਤੀਆਂ। ਜਿਸ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨੌਜਵਾਨ ਨੂੰ ਏਅਰਪੋਰਟ ਤੋਂ ਹੀ ਵਾਪਿਸ ਮੋੜ ਦਿੱਤਾ।
![](https://www.sadeaalaradio.co.nz/wp-content/uploads/2023/09/IMG-20230907-WA0001-950x534.jpg)