ਕੱਲ੍ਹ ਵੰਗਾਰੇਈ ਵਿੱਚ ਦੇਰ ਰਾਤ ਇੱਕ ਕਾਰ ਦਾ ਪਿੱਛਾ ਕਰਨ ਦੌਰਾਨ ਪੁਲਿਸ ਦੀਆਂ 3 ਕਾਰਾਂ ਦੀ ਟੱਕਰ ਹੋਣ ਕਾਰਨ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ। ਇਸ ਘਟਨਾ ਸਬੰਧੀ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਨ੍ਹਾਂ ‘ਚੋਂ ਦੋ ‘ਤੇ ਦੋਸ਼ ਲਾਏ ਗਏ ਸਨ। ਘਟਨਾ ਉਦੋਂ ਸ਼ੁਰੂ ਹੋਈ ਜਦੋਂ ਪੁਲਿਸ ਨੇ ਰਾਤ 10.30 ਵਜੇ ਦੇ ਕਰੀਬ ਰੌਮਾਂਗਾ ਦੇ ਇੱਕ ਪੈਟਰੋਲ ਸਟੇਸ਼ਨ ‘ਤੇ ਇੱਕ ਗੱਡੀ ਦੇਖੀ।
ਇੰਸਪੈਕਟਰ ਮਾਰੀਆ ਨੌਰਡਸਟ੍ਰੋਮ, ਵੰਗਰੇਈ ਖੇਤਰ ਕਮਾਂਡਰ ਨੇ ਇੱਕ ਬਿਆਨ ਵਿੱਚ ਕਿਹਾ ਕਿ “ਜਿਵੇਂ ਹੀ ਪੁਲਿਸ ਨੇ ਨੇੜੇ ਪਹੁੰਚ ਕੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਇਹ ਕਾਰ ਤੇਜ਼ੀ ਨਾਲ ਖੇਤਰ ਉੱਥੋਂ ਨਿਕਲ ਗਈ। ਇਸ ਮਗਰੋਂ ਪੁਲਿਸ ਨੇ SH1 ‘ਤੇ ਵਾਹਨ ਦਾ ਪਿੱਛਾ ਕੀਤਾ ਸੀ। ਨੌਰਡਸਟ੍ਰੋਮ ਨੇ ਕਿਹਾ ਕਿ, “ਮੌਂਗਟਾਪੇਰੇ ਤੋਂ ਮਾਂਗਾਕਾਹੀਆ ਰੋਡ ਤੋਂ ਟੀਟੋਕੀ ਤੱਕ ਪੱਛਮ ਵੱਲ ਜਾਣ ਤੋਂ ਪਹਿਲਾਂ ਵਾਹਨ ਜਾਣਬੁੱਝ ਕੇ ਇੱਕ ਪੁਲਿਸ ਵਾਹਨ ਨਾਲ ਟਕਰਾ ਗਿਆ। ਇਸ ਤੋਂ ਬਾਅਦ ਟੋਕੀਰੀ ਰੋਡ ‘ਤੇ, ਡਰਾਈਵਰ ਨੇ ਇੱਕ ਵਾਰ ਫਿਰ ਅਚਾਨਕ ਬ੍ਰੇਕ ਮਾਰੀ ਅਤੇ ਇੱਕ ਪੁਲਿਸ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ।”
“ਇਸ ਤੋਂ ਬਾਅਦ ਵਾਹਨ ਰੁਕ ਗਿਆ ਅਤੇ ਕਾਰ ਸਵਾਰਾਂ ਨੇ ਪੈਦਲ ਹੀ ਖੇਤਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਦੇ ਡੋਗ ਯੂਨਿਟ ਨੇ ਉਨ੍ਹਾਂ ਦਾ ਪਤਾ ਲਗਾਉਣ ‘ਚ ਅਧਿਕਾਰੀਆਂ ਦੀ ਮਦਦ ਕੀਤੀ ਅਤੇ ਚਾਰ ਲੋਕਾਂ ਨੂੰ “ਬਿਨਾਂ ਕਿਸੇ ਘਟਨਾ” ਦੇ ਹਿਰਾਸਤ ਵਿੱਚ ਲੈ ਲਿਆ ਗਿਆ।