ਆਕਲੈਂਡ ਸਿਟੀ ਹਸਪਤਾਲ ‘ਚ ਆਪਰੇਸ਼ਨ ਦੌਰਾਨ ਇੱਕ ਬਹੁਤ ਹੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਦਰਅਸਲ ਇੱਕ ਮਹਿਲਾ ਦੇ ਸੀਜ਼ੇਰੀਅਨ ਆਪਰੇਸ਼ਨ ਦੌਰਾਨ ਡਾਕਟਰਾਂ ਨੇ ‘ਅਲੈਕਸੀਜ਼ ਵੂਂਡ ਰੀਟਰੇਕਟਰ’ ਉਪਕਰਨ ਛੱਡ ਦਿੱਤਾ ਸੀ ਜਿਸ ਕਾਰਨ ਮਹਿਲਾ ਨੂੰ ਕਰੀਬ 18 ਮਹੀਨੇ ਤੱਕ ਇਹ ਦਰਦ ਝੱਲਣਾ ਪਿਆ। ਰਿਪੋਰਟਾਂ ਅਨੁਸਾਰ ਸਾਲ 2020 ਵਿੱਚ 24 ਸਾਲਾ ਮਹਿਲਾ ਨੇ ਸੀਜ਼ੇਰੀਅਨ ਆਪਰੇਸ਼ਨ ਰਾਂਹੀ ਬੱਚੇ ਨੂੰ ਜਨਮ ਦਿੱਤਾ ਸੀ ਇਸ ਦੌਰਾਨ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਨੇ ਇਹ ਲਾਪਰਵਾਹੀ ਕੀਤੀ ਸੀ। ਲਗਾਤਰ ਦਰਦ ਰਹਿਣ ‘ਤੇ ਮਹਿਲ ਦੇ ਵੱਲੋਂ ਸੀ ਟੀ ਸਕੈਨ ਕਰਵਾਈ ਗਈ ਸੀ ਜਿਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਦ ਹੈਲਥ ਐਂਡ ਡਿਸੇਬੀਲਟੀ ਕਮਿਸ਼ਨਰ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਆਕਲੈਂਡ ਡਿਸਟ੍ਰੀਕਟ ਹੈਲਥ ਬੋਰਡ ਨੂੰ ਨਿਯਮਾਂ ਦੀ ਅਣਦੇਖੀ ਦਾ ਦੋਸ਼ੀ ਪਾਇਆ ਗਿਆ ਤੇ ਮਹਿਲਾ ਨਾਲ ਹੋਈ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਗਿਆ ਹੈ।
![](https://www.sadeaalaradio.co.nz/wp-content/uploads/2023/09/IMG-20230904-WA0003-950x535.jpg)