ਇੱਕੋ ਦਿਨ ‘ਚ ਇੰਡੀਗੋ ਦੇ ਦੋ ਫਲਾਈਟ ਇੰਜਣ ਹਵਾ ‘ਚ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ (28 ਅਗਸਤ) ਨੂੰ ਕੁੱਝ ਘੰਟਿਆਂ ਦੇ ਅੰਦਰ, ਏਅਰਲਾਈਨ ਦੇ ਦੋ ਵੱਖ-ਵੱਖ ਜਹਾਜ਼ਾਂ ਵਿੱਚੋਂ ਇੱਕ-ਇੱਕ ਇੰਜਣ ਹਵਾ ਵਿੱਚ ਬੰਦ ਹੋ ਗਿਆ ਸੀ। ਖੁਸ਼ਕਿਸਮਤੀ ਨਾਲ ਪਾਇਲਟਾਂ ਦੀ ਸਮਝਦਾਰੀ ਕਾਰਨ, ਦੋਵੇਂ ਫਲਾਈਟਾਂ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ। ਇਸ ਮਾਮਲੇ ‘ਚ ਇੱਕ ਬਿਆਨ ਜਾਰੀ ਕਰਦੇ ਹੋਏ ਏਅਰਲਾਈਨ ਨੇ ਕਿਹਾ ਕਿ ਪਹਿਲੀ ਘਟਨਾ ਮਦੁਰਾਈ ਤੋਂ ਮੁੰਬਈ ਜਾ ਰਹੀ ਫਲਾਈਟ ਨਾਲ ਹੋਈ ਸੀ। ਇਸ ਦੇ ਨਾਲ ਹੀ ਦੂਜੀ ਘਟਨਾ ਕੋਲਕਾਤਾ ਤੋਂ ਬੈਂਗਲੁਰੂ ਜਾ ਰਹੀ ਫਲਾਈਟ ਨਾਲ ਹੋਈ ਹੈ। ਤਕਨੀਕੀ ਖ਼ਰਾਬੀ ਕਾਰਨ ਦੋਵਾਂ ਦੇ ਇੰਜਣ ਹਵਾ ਵਿੱਚ ਬੰਦ ਹੋ ਗਏ ਸਨ।
ਏਅਰਲਾਈਨ ਅਧਿਕਾਰੀਆਂ ਮੁਤਾਬਿਕ ਦੋਵਾਂ ਉਡਾਣਾਂ ਨੇ ਸਾਰੇ ਸੁਰੱਖਿਆ ਨਿਯਮਾਂ ਨੂੰ ਪਾਰ ਕਰਦੇ ਹੋਏ ਉਡਾਣ ਭਰੀ। ਕੋਲਕਾਤਾ ਤੋਂ ਬੈਂਗਲੁਰੂ ਜਾ ਰਹੀ ਫਲਾਈਟ ਦਾ ਪ੍ਰੈਟ ਐਂਡ ਵਿਟਨੀ ਇੰਜਣ ਨੰਬਰ-2 ਹਵਾ ’ਚ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ। ਫਲਾਈਟ ਨੂੰ ਮੁੰਬਈ ‘ਚ ਸੁਰੱਖਿਅਤ ਉਤਾਰਿਆ ਗਿਆ। ਇਸ ਦੌਰਾਨ, ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਏਐਨਆਈ ਨੂੰ ਦੱਸਿਆ ਕਿ ਮਦੁਰੈ ਤੋਂ ਮੁੰਬਈ ਜਾਣ ਵਾਲੀ ਫਲਾਈਟ ਦੇ ਇੰਜਣ ਨੰਬਰ 1 ਵਿੱਚ ਖਰਾਬੀ ਹੋ ਗਈ ਸੀ। ਉਡਾਣ ਦੌਰਾਨ ਇਸ ‘ਚ ਹਾਈ ਵਾਈਬ੍ਰੇਸ਼ਨ ਦੇਖਿਆ ਗਿਆ। ਘੱਟ ਤੇਲ ਦੇ ਦਬਾਅ ਦੀ ਚਿਤਾਵਨੀ ਵੀ ਸੀ। ਇਸ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ।