[gtranslate]

IBSA World Games ‘ਚ ਭਾਰਤੀ ਮਹਿਲਾ Blind ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਫਾਈਨਲ ‘ਚ ਆਸਟ੍ਰੇਲੀਆ ਨੂੰ ਹਰਾ ਜਿੱਤਿਆ ਸੋਨ ਤਗ਼ਮਾ

indian blind womens cricket team win gold medal

ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ( Indian Blind Women’s Cricket ) ਨੇ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੇ ਆਈਬੀਐਸਏ ਵਿਸ਼ਵ ਖੇਡਾਂ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੇ ਫਾਈਨਲ ਮੈਚ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ ਹੈ। ਬਰਮਿੰਘਮ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤੀ ਟੀਮ ਨੇ ਕੰਗਾਰੂਆਂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।

ਇਸ ਦੇ ਨਾਲ ਹੀ ਇਸ ਤੋਂ ਇਲਾਵਾ ਭਾਰਤੀ ਪੁਰਸ਼ ਬਲਾਈਂਡ ਕ੍ਰਿਕਟ ਟੀਮ ਆਈਬੀਐਸਏ ਵਿਸ਼ਵ ਖੇਡਾਂ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਫਾਈਨਲ ‘ਚ ਪਾਕਿਸਤਾਨ ਦੀ ਚੁਣੌਤੀ ਭਾਰਤੀ ਪੁਰਸ਼ ਬਲਾਈਂਡ ਕ੍ਰਿਕਟ ਟੀਮ ਦੇ ਸਾਹਮਣੇ ਹੋਵੇਗੀ। ਹਾਲਾਂਕਿ ਭਾਰਤੀ ਪ੍ਰਸ਼ੰਸਕਾਂ ਨੂੰ ਮਹਿਲਾ ਟੀਮ ਤੋਂ ਬਾਅਦ ਪੁਰਸ਼ ਟੀਮ ਤੋਂ ਸੋਨ ਤਗਮੇ ਦੀ ਉਮੀਦ ਹੈ। ਹਾਲਾਂਕਿ ਇਸ ਤੋਂ ਪਹਿਲਾਂ ਆਈਬੀਐਸਏ ਵਿਸ਼ਵ ਖੇਡਾਂ ਦੇ ਲੀਗ ਮੈਚ ਵਿੱਚ ਪਾਕਿਸਤਾਨ ਨੇ ਭਾਰਤੀ ਟੀਮ ਨੂੰ ਹਰਾਇਆ ਸੀ। ਇਸ ਤਰ੍ਹਾਂ ਭਾਰਤੀ ਟੀਮ ਖ਼ਿਤਾਬੀ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਹਰਾ ਕੇ ਲੀਗ ਮੈਚ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।

 

Leave a Reply

Your email address will not be published. Required fields are marked *