[gtranslate]

ਅਫਗਾਨਿਸਤਾਨ ‘ਚ ਵਿਗੜੇ ਹਲਾਤਾਂ ‘ਤੇ ਪ੍ਰੀਤੀ ਜ਼ਿੰਟਾ ਨੇ ਜਤਾਈ ਚਿੰਤਾ, ਕਿਹਾ – ‘ਦਿਲ ਟੁੱਟ ਗਿਆ’

preity zinta on afghanistan crisis

ਜਦੋਂ ਤੋਂ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ਾ ਕੀਤਾ ਹੈ, ਅਫਗਾਨਿਸਤਾਨ ਦੇ ਸ਼ਾਂਤੀ ਪਸੰਦ ਲੋਕ ਡਰ ਦੇ ਪਰਛਾਵੇਂ ਹੇਠ ਜ਼ਿੰਦਗੀ ਕੱਟ ਰਹੇ ਹਨ। ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਹਨ। ਆਪਣੀ ਜਾਨ ਬਚਾਉਣ ਲਈ ਅਫਗਾਨੀ ਲੋਕਾਂ ਨੂੰ ਜਾਨ ਦੀ ਬਾਜ਼ੀ ਲਾਉਂਦਿਆਂ ਦੇਖ ਪੂਰੀ ਦੁਨੀਆ ਹੈਰਾਨ ਹੈ। ਅਫਗਾਨੀ ਦੁਨੀਆ ਨੂੰ ਮਦਦ ਦੀ ਬੇਨਤੀ ਕਰ ਰਹੇ ਹਨ। ਅਫਗਾਨਿਸਤਾਨ ਦੇ ਕਈ ਇਲਾਕਿਆਂ ਤੋਂ ਦਿਲ ਦਹਿਲਾ ਦੇਣ ਵਾਲੇ ਵੀਡਿਓਜ਼ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਸਭ ਦੇ ਹੋਸ਼ ਉੱਡ ਰਹੇ ਹਨ। ਇਸੇ ਦੌਰਾਨ ਜਦੋਂ ਪ੍ਰੀਤੀ ਜ਼ਿੰਟਾ ਨੇ ਇਸ ਤਰਾਂ ਦੇ ਵੀਡਿਓਜ਼ ਦੇਖੇ ਤਾਂ ਉਹ ਆਪਣੇ ਦੁੱਖ ਨੂੰ ਕੰਟਰੋਲ ਨਹੀਂ ਕਰ ਸਕੀ। ਉਨ੍ਹਾਂ ਉਮੀਦ ਜਤਾਈ ਹੈ ਕਿ ਵਿਸ਼ਵ ਨੇਤਾ ਇਸ ਮਾਮਲੇ ਵਿੱਚ ਛੇਤੀ ਤੋਂ ਛੇਤੀ ਕੁੱਝ ਠੋਸ ਕਦਮ ਚੁੱਕਣਗੇ।

ਪ੍ਰੀਤੀ ਜ਼ਿੰਟਾ ਵੀ ਪ੍ਰਾਰਥਨਾ ਕਰ ਰਹੀ ਹੈ ਕਿ ਅਫਗਾਨਿਸਤਾਨ ਵਿੱਚ ਫਸੇ ਸਾਰੇ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਨਾਗਰਿਕ ਉੱਥੋਂ ਸੁਰੱਖਿਅਤ ਬਾਹਰ ਨਿਕਲਣ। ਉਨ੍ਹਾਂ ਨੇ ਟਵੀਟ ਕਰਕੇ ਅਫਗਾਨਿਸਤਾਨ ਦੀ ਦੁਰਦਸ਼ਾ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਉਥੇ ਫਸੇ ਲੋਕਾਂ ਦੇ ਸੁਰੱਖਿਅਤ ਬਾਹਰ ਨਿਕਲਣ ਦੀ ਉਮੀਦ ਕੀਤੀ ਹੈ। ਪ੍ਰੀਤੀ ਨੇ ਟਵੀਟ ਕਰ ਕਿਹਾ, ‘ਸਾਡੇ ਬਹੁਤ ਸਾਰੇ ਭਾਰਤੀ ਭੈਣ -ਭਰਾ ਅਤੇ ਦੂਜੇ ਦੇਸ਼ਾਂ ਦੇ ਲੋਕ ਅਫਗਾਨਿਸਤਾਨ ਵਿੱਚ ਫਸੇ ਹੋਏ ਹਨ। ਉਮੀਦ ਕਰਦੇ ਹਾਂ ਕਿ ਉਹ ਜਿੰਨੀ ਜਲਦੀ ਹੋ ਸਕੇ ਆਪਣੇ ਘਰਾਂ ਦੀ ਸੁਰੱਖਿਆ ਲਈ ਵਾਪਿਸ ਪਰਤ ਆਉਣਗੇ। ਉਥੋਂ ਦੇ ਹਾਲਾਤ ਦੇਖ ਕੇ ਮੇਰਾ ਦਿਲ ਟੁੱਟ ਗਿਆ ਹੈ। ਪ੍ਰਮਾਤਮਾ ਉਨ੍ਹਾਂ ਦਾ ਭਲਾ ਕਰੇ।

 

Leave a Reply

Your email address will not be published. Required fields are marked *