ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੀ ਨੀਂਦ ਉੱਡਾਈ ਪਈ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਆਕਲੈਂਡ ‘ਚ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਆਕਲੈਂਡ ‘ਚ ਬੀਤੀ ਸ਼ਾਮ 2 ਵੱਖੋ-ਵੱਖ ਥਾਵਾਂ ‘ਤੇ ਕਿਸੇ ਅਨਜਾਣ ਸ਼ਖਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਐਪਸਨ ਦੇ ਮੈਰੀਵੀਲੇ ਐਵੇਨਿਊ ਵਿਖੇ ਸ਼ਾਮ 7.15 ਵਜੇ ਅਤੇ ਹਿਲਜ਼ਬੋਰੋ ਦੇ ਸਿਕਲਿੱਫ ਰੋਡ ‘ਤੇ 7.30 ਵਜੇ ਨੂੰ ਗੋਲੀਆਂ ਚੱਲੀਆਂ ਸਨ। ਜਿਸ ਵਿਅਕਤੀ ਨੇ ਗੋਲੀਆਂ ਚਲਾਈਆਂ ਸਨ ਉਹ ਇੱਕ ਕਾਰ ‘ਚ ਸਵਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ ‘ਚ ਕਿਸੇ ਦੇ ਜ਼ਖਮੀ ਹੋਣ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਨੇ ਜਾਂਚ ਸ਼ੁਰੂ ਦਿੱਤੀ ਹੈ।
![shots fired in auckland](https://www.sadeaalaradio.co.nz/wp-content/uploads/2023/08/247d5368-de52-43eb-9ee4-444edbd7f784-950x534.jpg)