ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਝਾਰਖੰਡ ਪੁਲਿਸ ਦੇ ਇੱਕ ਅਧਿਕਾਰੀ ਵੱਲੋਂ ਸਿੱਧੂ ਮੂਸੇਵਾਲਾ ਬਾਰੇ ਕੀਤੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਬਲਕੌਰ ਸਿੰਘ ਨੇ ਕਿਹਾ – ਸਾਨੂੰ ਬਹੁਤ ਦੁੱਖ ਹੋਇਆ। ਜੇਕਰ ਉਨ੍ਹਾਂ ਨੇ ਇਸ ਲਈ ਮੁਆਫੀ ਮੰਗ ਲਈ ਹੈ ਤਾਂ ਇਹ ਚੰਗੀ ਗੱਲ ਹੈ। ਬਲਕੌਰ ਸਿੰਘ ਨੇ ਕਿਹਾ ਕਿ – “ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਝਾਰਖੰਡ ਪੁਲਿਸ ਦੇ ਇੱਕ ਅਧਿਕਾਰੀ ਨੇ ਰੋਕਿਆ ਸੀ। ਬਾਈਕ ‘ਤੇ ਸਿੱਧੂ ਮੂਸੇਵਾਲਾ ਦੀ ਫੋਟੋ ਦੇਖ ਕੇ ਪੁਲਿਸ ਅਧਿਕਾਰੀ ਨੇ ਸਿੱਧੂ ਨੂੰ ਅੱਤਵਾਦੀ ਕਿਹਾ ਸੀ। ਅਫਸਰ ਨੇ ਕਿਹਾ, ਜਿਸ ਨੂੰ ਤੁਸੀਂ ਆਦਰਸ਼ ਮੰਨਦੇ ਹੋ, ਉਹ ਅੱਤਵਾਦੀ ਹੈ।”
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ- ਜੋ ਪੁਲਿਸ ਅਫਸਰ ਸਿੱਧੂ ਮੂਸੇ ਵਾਲੇ ਦੀ ਦਸਤਾਰ ਦੀ ਗੱਲ ਕਰ ਰਿਹਾ ਹੈ, ਇਹ ਦਸਤਾਰ ਇਕੱਲੇ ਸਿੱਧੂ ਮੂਸੇਵਾਲਾ ਦੀ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਦੀ ਹੈ।