[gtranslate]

ਨਿਊਜ਼ੀਲੈਂਡ ‘ਚ ਅਲਰਟ ਲੈਵਲ 4 ਲਾਗੂ ਹੋਣ ਕਾਰਨ ਸ਼ੁੱਕਰਵਾਰ ਤੋਂ ਮਿਲੇਗੀ Wage subsidy, ਜਾਣੋ ਕਿਸ ਨੂੰ ਤੇ ਕਿੰਝ ਮਿਲੇਗਾ ਲਾਭ…

wage subsidy applications open on friday

ਨਿਊਜ਼ੀਲੈਂਡ ‘ਚ ਕੋਵਿਡ -19 ਅਲਰਟ ਲੈਵਲ 4 ਦੀਆਂ ਪਬੰਦੀਆਂ ਲਾਗੂ ਹੋਣ ਕਾਰਨ ਤਨਖਾਹ ਸਬਸਿਡੀ (wage subsidy ) ਸ਼ੁੱਕਰਵਾਰ ਨੂੰ ਬਹਾਲ ਕੀਤੀ ਜਾਵੇਗੀ। ਵਿੱਤ ਮੰਤਰੀ Grant Robertson ਨੇ ਮੰਗਲਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਸਰਕਾਰ ਸ਼ੁੱਕਰਵਾਰ ਤੋਂ ਆਪਣੀ ਤਨਖਾਹ ਸਬਸਿਡੀ ਬਹਾਲ ਕਰੇਗੀ – ਜੇ ਦੇਸ਼ ਉਸ ਸਮੇ ਵੀ ਤਾਲਾਬੰਦ ਰਹਿੰਦਾ ਹੈ। ਕਾਰੋਬਾਰ ਪ੍ਰਤੀ ਫੁੱਲ-ਟਾਈਮ ਕਰਮਚਾਰੀ ਪ੍ਰਤੀ ਹਫਤੇ $ 600 ਅਤੇ ਪਾਰਟ-ਟਾਈਮ ਕਰਮਚਾਰੀ ਪ੍ਰਤੀ ਹਫਤੇ $ 359 ਦੀ ਸਬਸਿਡੀ ਦੇ ਯੋਗ ਹੋਣਗੇ। ਦੇਸ਼ ਦਾ ਕੋਈ ਵੀ ਕਾਰੋਬਾਰ ਸ਼ੁੱਕਰਵਾਰ ਤੋਂ ਸਬਸਿਡੀ ਲਈ ਅਰਜ਼ੀ ਦੇ ਸਕਦਾ ਹੈ ਜੇ ਉਹ ਅਨੁਮਾਨ ਲਗਾਉਂਦੇ ਹਨ ਕਿ ਉਨ੍ਹਾਂ ਨੂੰ ਅਲਰਟ ਲੈਵਲ 4 ਦੇ ਕਾਰਨ ਮਾਲੀਏ ਵਿੱਚ 40 ਫੀਸਦੀ ਘਾਟਾ ਪਏਗਾ। Robertson ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਰਜ਼ੀ ਦੇ ਤਿੰਨ ਦਿਨਾਂ ਦੇ ਅੰਦਰ ਭੁਗਤਾਨ ਉਨ੍ਹਾਂ ਤੱਕ ਪਹੁੰਚ ਜਾਵੇਗਾ।

ਸ਼ੋਰਟ ਟਰਮ ਐਬਸੈਂਸ ਪੇਮੈਂਟ ਵੀ ਪ੍ਰਤੀ ਵਰਕਰ ਦੇ ਹਿਸਾਬ ਨਾਲ 30 ਦਿਨ ‘ਚ ਇੱਕ ਵਾਰ 350 ਡਾਲਰ ਮਿਲੇਗੀ, ਜੋ ਵਰਕਰ ਕੋਵਿਡ-19 ਕਾਰਨ ਕੰਮ `ਤੇ ਨਹੀਂ ਆ ਸਕੇਗਾ। ਅਜਿਹੇ ਵਰਕਰ ਘਰੋਂ ਵੀ ਕੰਮ ਨਹੀਂ ਕਰ ਸਕਣਗੇ ਪਰ ਕਾਰੋਬਾਰੀ ਆਪਣੇ ਅਜਿਹੇ ਵਰਕਰ ਦੀ ਗ਼ੈਰ-ਹਾਜ਼ਰੀ ਕਾਰਨ ਸਰਕਾਰ ਤੋਂ ਸ਼ੋਰਟ ਟਰਮ ਐਬਸੈਂਸ ਪੇਮੈਂਟ ਲੈ ਸਕਣਗੇ। ਰੀਸਰਜੈਂਸ ਸੁਪੋਰਟ ਸਕੀਮ ਵੀ ਅਜਿਹੇ ਕਾਰੋਬਾਰੀਆਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਨੂੰ 30 ਫ਼ੀਸਦ ਘਾਟਾ ਪੈਣ ਦਾ ਡਰ ਹੈ। ਇਸ ਮੁਤਾਬਿਕ ਫੁੱਲ-ਟਾਈਮ ਵਰਕਰ ਦੇ ਹਿਸਾਬ ਨਾਲ 1500 ਡਾਲਰ ਪਲੱਸ 400 ਡਾਲਰ ਹੋਣਗੇ। ਕੋਈ ਕਾਰੋਬਾਰੀ ਵੱਧ ਤੋਂ ਵੱਧ 50 ਵਰਕਰਾਂ ਲਈ ਅਪਲਾਈ ਕਰ ਸਕਦਾ ਹੈ, ਜਿਸਦੇ ਲਈ 21 ਹਜ਼ਾਰ 500 ਡਾਲਰ ਮਿਲ ਸਕਣਗੇ। ਇਸ ਤਰ੍ਹਾਂ ਲੀਵ ਸੁਪੋਰਟ ਸਕੀਮ ਵੀ ਫੁੱਲ ਟਾਈਮ ਵਰਕਰ ਲਈ 585 ਡਾਲਰ 80 ਸੈਂਟ ਅਤੇ ਪਾਰਟ-ਟਾਈਮ ਵਰਕਰ ਲਈ ਸਾਢੇ 300 ਡਾਲਰ ਹੋਵੇਗੀ। ਜੋ ਦੋ ਹਫ਼ਤਿਆਂ ਵਾਸਤੇ ਲਈ ਜਾ ਸਕੇਗੀ। ਇਸ ਵਾਸਤੇ ਵਰਕਰਾਂ ਨੂੰ ਆਈਸੋਲੇਟ ਰਹਿਣਾ ਪਵੇਗਾ ਅਤੇ ਉਹ ਘਰੋਂ ਵੀ ਕੰਮ ਨਹੀਂ ਕਰ ਸਕਣਗੇ।

Leave a Reply

Your email address will not be published. Required fields are marked *