Te Whatu Ora ਨਾਲ ਤਨਖਾਹ ਦੀ ਗੱਲਬਾਤ ਟੁੱਟਣ ਤੋਂ ਬਾਅਦ ਦੇਸ਼ ਭਰ ਦੇ ਸੀਨੀਅਰ ਡਾਕਟਰ ਅਤੇ ਦੰਦਾਂ ਦੇ ਡਾਕਟਰ ਹੜਤਾਲ ‘ਤੇ ਜਾਣ ਲਈ ਤਿਆਰ ਹਨ। ਨਿਊਜੀਲੈਂਡ ਦੇ ਕਰੀਬ 5000 ਡਾਕਟਰਾਂ ਤੇ ਡੈਂਟਲ ਮਾਹਿਰਾਂ ਨੇ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਹੜਤਾਲ ਲਈ ਅਸੋਸੀਏਸ਼ਨ ਦੇ 82 ਫੀਸਦੀ ਮੈਂਬਰਾਂ ਨੇ ਹਾਂ-ਪੱਖੀ ਵੋਟ ਪਾਈ ਹੈ। ਇਹ ਹੜਤਾਲ 5, 13 ਅਤੇ 21 ਸਤੰਬਰ ਨੂੰ ਦੋ ਤੋਂ ਚਾਰ ਘੰਟੇ ਲਈ ਕੀਤੀ ਜਾਵੇਗੀ। ਹਾਲਾਂਕਿ ਹੜਤਾਲ ਦੌਰਾਨ ਐਮਰਜੈਂਸੀ ਦੇ ਮਰੀਜਾਂ ਨੂੰ ਜਰੂਰ ਦੇਖਿਆ ਜਾਵੇਗਾ। ਦ ਅਸੋਸੀਏਸ਼ਨ ਆਫ ਸੈਲਰੀਡ ਮੈਡੀਕਲ ਸਪੈਸ਼ਲਿਸਟਸ (ਏਐਸਐਮਐਸ) ਦੇ ਮੁੱਖ ਪ੍ਰਬੰਧਕ ਸਾਰਾ ਡਾਲਟਨ ਨੇ ਕਿਹਾ ਕਿ ਸਾਰੇ ਡਾਕਟਰ, ਕੰਜਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ ਤਨਖਾਹਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ ਇਸੇ ਕਾਰਨ ਪਹਿਲੀ ਵਾਰ ਨਿਊਜੀਲੈਂਡ ਵਿੱਚ ਰਾਸ਼ਟਰ ਪੱਧਰ ‘ਤੇ ਹੜਤਾਲ ਕੀਤੀ ਜਾ ਰਹੀ ਹੈ।
![dentists to go on strike nationwide](https://www.sadeaalaradio.co.nz/wp-content/uploads/2023/08/9b4357d1-5478-4daa-9550-80122dcb87fc-950x535.jpg)