ਬੀਤੀ ਰਾਤ Genome sequencing ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਕਮਿਊਨਿਟੀ ਵਿੱਚ ਪਾਇਆ ਗਿਆ ਕੋਵਿਡ -19 ਕੇਸ ਡੈਲਟਾ variant ਹੈ। ਸ਼ੁਰੂਆਤੀ ਕੇਸ ਨਾਲ ਜੁੜੇ ਭਾਈਚਾਰੇ ਵਿੱਚ ਕੋਵਿਡ -19 ਦੇ ਚਾਰ ਨਵੇਂ ਕੇਸ ਵੀ ਹਨ, ਇਸ ਸਮੇਂ ਦੇਸ਼ ਵਿੱਚ ਅਲਰਟ ਲੈਵਲ 4 ਦੀਆਂ ਪਾਬੰਦੀਆਂ ਲਾਗੂ ਹੋ ਚੁੱਕੀਆਂ ਹਨ। ਇਨ੍ਹਾਂ ਨਵੇਂ ਮਾਮਲਿਆਂ ਵਿੱਚ ਇੱਕ ਆਕਲੈਂਡ ਹਸਪਤਾਲ ਦੀ ਪੂਰੀ ਤਰ੍ਹਾਂ vaccinated ਨਰਸ ਵੀ ਸ਼ਾਮਿਲ ਹੈ। ਚਾਰ ਨਵੇਂ ਮਾਮਲੇ ਕੱਲ੍ਹ ਘੋਸ਼ਿਤ ਕੀਤੇ ਗਏ ਕੇਸ ਨਾਲ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਚਾਰ ਨਵੇਂ ਮਾਮਲਿਆਂ ਵਿੱਚੋਂ ਇੱਕ ਮਾਮਲਾ ਆਕਲੈਂਡ ਹਸਪਤਾਲ ਦੇ ਕਰਮਚਾਰੀ ਨਾਲ ਸਬੰਧਿਤ ਹੈ ਜਿਸ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਵੀ ਮਿਲ ਚੁੱਕੀਆਂ ਹਨ।
ਕੋਵਿਡ -19 ਜਵਾਬ ਮੰਤਰੀ ਕ੍ਰਿਸ ਹਿਪਕਿਨਸ ਨੇ ਫੇਸਬੁੱਕ ‘ਤੇ ਪੁਸ਼ਟੀ ਕੀਤੀ ਹੈ ਕਿ ਸਿਹਤ ਸੰਭਾਲ ਕਰਮਚਾਰੀ ਇੱਕ ਨਰਸ ਹੈ। ਜਿਨ੍ਹਾਂ ਨੇ ਉਸ ਨਰਸ ਨਾਲ ਕੰਮ ਕੀਤਾ ਹੈ ਜਾਂ ਸਿਹਤ ਕਰਮਚਾਰੀ ਨਾਲ ਸ਼ਿਫਟਾਂ ਸਾਂਝੀਆਂ ਕੀਤੀਆਂ ਹਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਨਾਲ ਕਮਿਊਨਿਟੀ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ ਪੰਜ ਹੋ ਗਈ ਹੈ।