ਪਿਛਲੇ ਹਫਤੇ ਹੀ ਵੈਸਟਇੰਡੀਜ਼ ਨੇ ਭਾਰਤ ਨੂੰ ਟੀ-20 ਸੀਰੀਜ਼ ‘ਚ 3-2 ਨਾਲ ਹਰਾ ਕੇ ਦਹਿਸ਼ਤ ਪੈਦਾ ਕਰ ਦਿੱਤੀ ਸੀ। ਹੁਣ ਕ੍ਰਿਕਟ ਜਗਤ ਵਿੱਚ ਇੱਕ ਹੋਰ ਵੱਡਾ ਉਲਟਫੇਰ ਹੋਇਆ ਹੈ। ਸੰਯੁਕਤ ਅਰਬ ਅਮੀਰਾਤ ਨੇ ਇੱਕ ਟੀ-20 ਮੈਚ ਵਿੱਚ ਮਜ਼ਬੂਤ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਸਪਿਨਰ ਅਯਾਨ ਅਫਜ਼ਲ ਖਾਨ ਦੇ ਮਾਰੂ ਸਪੈੱਲ ਦੇ ਦਮ ‘ਤੇ ਯੂਏਈ ਨੇ ਪਹਿਲਾ ਨਿਊਜ਼ੀਲੈਂਡ ਨੂੰ ਸਿਰਫ 142 ਦੌੜਾਂ ‘ਤੇ ਰੋਕ ਦਿੱਤਾ ਅਤੇ ਫਿਰ ਕਪਤਾਨ ਮੁਹੰਮਦ ਵਸੀਮ ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਟੀਮ ਨੇ ਇਹ ਟੀਚਾ ਸਿਰਫ 16 ਓਵਰਾਂ ‘ਚ ਹੀ ਹਾਸਿਲ ਕਰ ਲਿਆ। ਇਸ ਨਾਲ UAE ਨੇ ਨਿਊਜ਼ੀਲੈਂਡ ਖਿਲਾਫ ਪਹਿਲੀ ਵਾਰ ਕਿਸੇ ਵੀ ਫਾਰਮੈਟ ‘ਚ ਜਿੱਤ ਦਰਜ ਕੀਤੀ ਅਤੇ ਮੌਜੂਦਾ ਸੀਰੀਜ਼ ‘ਚ 1-1 ਦੀ ਬਰਾਬਰੀ ਕੀਤੀ ਹੈ।
ਸ਼ਨੀਵਾਰ 19 ਅਗਸਤ ਨੂੰ ਦੁਬਈ ‘ਚ ਖੇਡੇ ਗਏ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਯੂਏਈ ਨੇ ਨਾ ਸਿਰਫ ਗੇਂਦ ਅਤੇ ਬੱਲੇ ਨਾਲ ਜ਼ਬਰਦਸਤ ਪ੍ਰਦਰਸ਼ਨ ਕੀਤਾ ਸਗੋਂ ਨਿਊਜ਼ੀਲੈਂਡ ਨੇ ਵੀ ਆਪਣੀਆਂ ਗਲਤੀਆਂ ਨਾਲ ਜਿੱਤ ‘ਚ ਵੱਡਾ ਯੋਗਦਾਨ ਪਾਇਆ। ਮਾਰਕ ਚੈਪਮੈਨ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟੀਮ ਲਈ ਕੁਝ ਖਾਸ ਯੋਗਦਾਨ ਨਹੀਂ ਦੇ ਸਕਿਆ, ਜਦਕਿ ਕੀਵੀ ਟੀਮ ਫੀਲਡਿੰਗ ‘ਚ ਕਾਫੀ ਸੁਸਤ ਦਿਖਾਈ ਦਿੱਤੀ ਅਤੇ ਤਿੰਨ ਕੈਚ ਛੱਡ ਕੇ ਮੈਚ ਜਿੱਤਣ ਦਾ ਮੌਕਾ ਗੁਆ ਦਿੱਤਾ।
The moment UAE defeated New Zealand and squared the three-match T20I series 1-1
🇦🇪🏏 pic.twitter.com/Heygr0Puu9— UAE Cricket Official (@EmiratesCricket) August 19, 2023
Two in Two! 🔥🔥🔥
Aayan Afzal Khan MAGIC at the Dubai International Stadium!!
Santner and Cleaver bowled off consecutive balls – 5th over of the NZ innings. #UAEvNZ pic.twitter.com/kB7zGv75rP— UAE Cricket Official (@EmiratesCricket) August 19, 2023
Captain leads from the front!
SENSATIONAL 55 off 29 (Four 4️⃣s Three 6️⃣s) gives UAE firm control of the 143-run chase.#UAEvNZ pic.twitter.com/V86gQ5dwOb— UAE Cricket Official (@EmiratesCricket) August 19, 2023