[gtranslate]

Breaking : ਕਾਰਾਂ ‘ਚ ਆਏ ਬੰਦਿਆਂ ਨੇ ਕਰ ‘ਤਾ ਵੱਡਾ ਕਾਂ.ਡ! ਹਥਿਆਰਾਂ ਦੀ ਨੋਕ ‘ਤੇ ਲੁੱਟੇ 62 ਲੱਖ ਰੁਪਏ

62 lakh looted at gunpoint

ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਛਾਉਣੀ ਥਾਣਾ ਖੇਤਰ ਦੇ ਮਾਹਲ ਬਾਈਪਾਸ ‘ਤੇ ਦੋ ਕਾਰਾਂ ‘ਚ ਸਵਾਰ ਲੁਟੇਰਿਆਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਨੌਜਵਾਨ ਤੋਂ ਬੰਦੂਕ ਦੀ ਨੋਕ ‘ਤੇ 62 ਲੱਖ ਰੁਪਏ ਦੀ ਨਕਦੀ ਲੁੱਟ ਲਈ। ਸੂਚਨਾ ਮਿਲਦੇ ਹੀ ਏਡੀਸੀਪੀ ਸਰਬਜੀਤ ਸਿੰਘ ਬਾਜਵਾ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਅਤੇ ਛਾਉਣੀ ਪੁਲੀਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਮੌਕੇ ’ਤੇ ਪੁੱਜੇ। ਜਾਣਕਾਰੀ ਅਨੁਸਾਰ ਘਰਿੰਡਾ ਨਿਵਾਸੀ ਬਖਤਾਵਰ ਸਿੰਘ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚੋਂ 62 ਲੱਖ ਰੁਪਏ ਕਢਵਾ ਕੇ ਮਾਹਲ ਬਾਈਪਾਸ ਵੱਲ ਜਾ ਰਿਹਾ ਸੀ। ਦੋ ਕਾਰਾਂ ਵਿੱਚ ਸਵਾਰ 5-6 ਨੌਜਵਾਨ ਪੈਲੇਸ ਨੇੜੇ ਪੁੱਜੇ ਅਤੇ ਰਸਤੇ ਵਿੱਚ ਬਖਤਾਵਰ ਸਿੰਘ ਨੂੰ ਰੋਕ ਲਿਆ। ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ 62 ਲੱਖ ਰੁਪਏ ਲੁੱਟ ਲਏ।

ਛਾਉਣੀ ਦੇ ਥਾਣਾ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਬੈਂਕ ਆਫ਼ ਇੰਡੀਆ ਤੱਕ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਕੇ ਲੁਟੇਰਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਘਰਿੰਡਾ ਨਿਵਾਸੀ ਬਖਤਾਵਰ ਸਿੰਘ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚੋਂ 62 ਲੱਖ ਰੁਪਏ ਕਢਵਾ ਕੇ ਮਾਹਲ ਬਾਈਪਾਸ ਵੱਲ ਜਾ ਰਿਹਾ ਸੀ। ਦੋ ਕਾਰਾਂ ਵਿੱਚ ਸਵਾਰ 5-6 ਨੌਜਵਾਨ ਪੈਲੇਸ ਨੇੜੇ ਪੁੱਜੇ ਅਤੇ ਰਸਤੇ ਵਿੱਚ ਬਖਤਾਵਰ ਸਿੰਘ ਨੂੰ ਰੋਕ ਲਿਆ। ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ 62 ਲੱਖ ਰੁਪਏ ਲੁੱਟ ਲਏ।

Leave a Reply

Your email address will not be published. Required fields are marked *