ਮਾਪਿਆਂ ਲਈ ਉਨ੍ਹਾਂ ਦੇ ਬੱਚੇ ਸਭ ਕੁੱਝ ਹੁੰਦੇ ਨੇ ਪਰ ਸੋਚੋ ਜੇ ਮਾਪਿਆਂ ਦੀਆਂ ਅੱਖਾਂ ਸਾਹਮਣੇ ਹੀ ਬੱਚਿਆਂ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਉਨ੍ਹਾਂ ‘ਤੇ ਕੀ ਬੀਤੇਗੀ। ਅਜਿਹਾ ਮਾਮਲਾ ਮੰਗਲਵਾਰ ਨੂੰ ਪੱਛਮੀ ਆਕਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਾਂ ਦੇ ਸਾਹਮਣੇ ਹੀ ਉਸਦੀ ਕਾਰ ਅਤੇ ਕਾਰ ‘ਚ ਬੈਠਾ ਉਸਦਾ ਬੱਚਾ ਚੋਰੀ ਹੋ ਗਿਆ। ਰਿਪੋਰਟਾਂ ਅਨੁਸਾਰ ਨੋਲਾ ਪਾਸੀਕਾਲਾ ਨਾਮ ਦੀ ਮਹਿਲਾ ਲੋਂਡਰੋਮਾਰਟ ‘ਚ ਸਿਰਫ ਕੁੱਝ ਮਿੰਟਾਂ ਲਈ ਹੀ ਬਾਸਕਿਟ ਚੁੱਕਣ ਅੰਦਰ ਗਈ ਸੀ ਪਰ ਇਸੇ ਦੌਰਾਨ ਉਸਦੀ ਕਾਰ ਚੋਰੀ ਹੋ ਗਈ ਤੇ ਇਸ ਦੌਰਾਨ ਉਨ੍ਹਾਂ ਦਾ 2 ਮਹੀਨਿਆਂ ਦਾ ਪੁੱਤ ਵੀ ਕਾਰ ‘ਚ ਸਵਾਰ ਸੀ। ਇਸ ਮਗਰੋਂ ਮਹਿਲਾ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮੱਦਦ ਨਾਲ ਗੱਡੀ ਦਾ ਪਿੱਛਾ ਕੀਤਾ ਤੇ ਕਾਰ ਅਤੇ ਕਾਰ ‘ਚ ਸਵਾਰ ਬੱਚੇ ਨੂੰ ਸਹੀ-ਸਲਾਮਤ ਬਰਾਮਦ ਕੀਤਾ, ਪਰ ਇਸ ਦੌਰਾਨ ਚੋਰ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ।
![car stolen with baby inside](https://www.sadeaalaradio.co.nz/wp-content/uploads/2023/08/43690112-a392-4c55-bf32-0df2e3bdde7a-950x448.jpg)