ਆਸਟ੍ਰੇਲੀਆ ਤੋਂ ਮਲੇਸ਼ੀਆ ਜਾ ਰਹੀ ਇੱਕ ਵਪਾਰਕ ਉਡਾਣ ਵਿੱਚ ਅਚਾਨਕ ਐਮਰਜੈਂਸੀ ਪੈਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸੁਰੱਖਿਅਤ ਲੈਂਡਿੰਗ ਵੀ ਮੁਸ਼ਕਿਲ ਵਿਕਲਪ ਬਣ ਗਈ ਸੀ। ਇਸ ਤੋਂ ਬਾਅਦ ਜਹਾਜ ਸਿਡਨੀ ਤੋਂ ਬਿਨਾਂ ਉਤਰੇ ਹੀ ਵਾਪਿਸ ਆ ਗਿਆ। ਜਹਾਜ਼ ਦੇ ਸੁਰੱਖਿਅਤ ਪਰਤਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਵਪਾਰਕ ਹਵਾਬਾਜ਼ੀ ਕੰਪਨੀ ਦਾ ਜਹਾਜ਼ ਐਮਰਜੈਂਸੀ ਤੋਂ ਬਾਅਦ ਸੋਮਵਾਰ ਨੂੰ ਸਿਡਨੀ ਵਾਪਿਸ ਪਰਤਿਆ। ਇਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਅਧਿਕਾਰੀਆਂ ਅਤੇ ਮੀਡੀਆ ਦੀਆਂ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ MH122 ਨੇ ਸਿਡਨੀ ਹਵਾਈ ਅੱਡੇ ਤੋਂ ਦੁਪਹਿਰ 1.40 ਵਜੇ ਕੁਆਲਾਲੰਪੁਰ ਲਈ ਅੱਠ ਘੰਟੇ ਦੀ ਉਡਾਣ ਭਰੀ ਪਰ ਸ਼ਾਮ 3.47 ਵਜੇ ਰਨਵੇਅ ‘ਤੇ ਵਾਪਿਸ ਉਤਰ ਗਿਆ। ਰਿਪੋਰਟ ਦੇ ਅਨੁਸਾਰ, ਜਹਾਜ਼ ਵਿੱਚ ਸਵਾਰ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਕਿਹਾ ਕਿ ਇੱਕ ਵਿਅਕਤੀ ਫਲਾਈਟ ਕਰੂ ਮੈਂਬਰ ਅਤੇ ਯਾਤਰੀਆਂ ਨੂੰ ਧਮਕੀ ਦੇ ਰਿਹਾ ਸੀ।
ਖ਼ਬਰਾਂ ਵਿੱਚ ਦੱਸਿਆ ਗਿਆ ਸੀ ਕਿ ਇੱਕ ਯਾਤਰੀ ਪਿੱਠੂ ਬੈਗ ਲੈ ਕੇ ਜਾ ਰਿਹਾ ਸੀ ਅਤੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਰਿਹਾ ਸੀ। ਜਦੋਂ ਚਾਲਕ ਦਲ ਨੇ ਉਸ ਦੇ ਬੈਗ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਕੋਈ ਵਿਸਫੋਟਕ ਬਰਾਮਦ ਨਹੀਂ ਹੋਇਆ। ਆਸਟ੍ਰੇਲੀਆਈ ਸੰਘੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਐਮਰਜੈਂਸੀ ਬਾਰੇ ਇੱਕ ਕਾਲ ਮਿਲੀ ਸੀ। ਜਹਾਜ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।