ਆਕਲੈਂਡ ਦੇ ਵਿੱਚ ਇੱਕ ਕਾਰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ। ਆਕਲੈਂਡ ਦੀ ਇੱਕ ਵਿਅਸਤ ਸੜਕ ‘ਤੇ ਇੱਕ ਕਾਰ ਪਲਟ ਜਾਣ ਕਾਰਨ ਦੋ-ਪਾਸੜ ਹਾਦਸੇ ਕਾਰਨ ਕਈ ਘੰਟਿਆਂ ਤੱਕ ਆਵਾਜਾਈ ਵਿੱਚ ਵਿਘਨ ਪਿਆ ਹੈ। ਦੱਸ ਦੇਈਏ ਦੋ ਵਾਹਨਾਂ ਦੀ ਟੱਕਰ ਆਕਲੈਂਡ ਦੇ ਨਿਊ ਵਿੰਡਸਰ ਵਿੱਚ ਮਾਈਰੋ ਸਟ੍ਰੀਟ ‘ਤੇ ਸੋਮਵਾਰ ਦੁਪਹਿਰ 3:45 ਵਜੇ ਦੇ ਕਰੀਬ ਵਾਪਰੀ ਸੀ। ਇਸ ਹਾਦਸੇ ਦੀ ਇੱਕ ਤਸਵੀਰ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਚਿੱਟੇ ਰੰਗ ਦੀ ਕਾਰ ਸੜਕ ਦੇ ਵਿਚਕਾਰ ਪਲਟੀ ਹੋਈ ਹੈ।
ਟ੍ਰੈਫਿਕ ਦੀਆਂ ਦੋ ਲੇਨਾਂ ਨੂੰ ਕਰੈਸ਼ ਦੇ ਪਿੱਛੇ ਕਤਾਰ ਵਿੱਚ ਦੇਖਿਆ ਜਾ ਸਕਦਾ ਹੈ, ਕਿਉਂਕਿ ਹਾਦਸੇ ਕਾਰਨ ਕਾਫੀ ਲੰਮਾ ਜਾਮ ਲੱਗਿਆ ਹੋਇਆ ਹੈ ਅਤੇ ਲੋਕ ਲੰਘਣ ਦੀ ਉਡੀਕ ਕਰ ਰਹੇ ਹਨ। ਪੁਲਿਸ ਮੁਤਾਬਿਕ ਹਾਦਸੇ ਤੋਂ ਬਾਅਦ ਕਈ ਘੰਟਿਆਂ ਤੱਕ ਸੜਕ ਅੰਸ਼ਕ ਤੌਰ ‘ਤੇ ਜਾਮ ਰਹੀ। ਪੁਲਿਸ ਸ਼ਾਮ ਕਰੀਬ 6:50 ਵਜੇ ਘਟਨਾ ਸਥਾਨ ਤੋਂ ਰਵਾਨਾ ਹੋਈ ਸੀ, ਇਸ ਸਬੰਧੀ ਆਏ ਇੱਕ ਬਿਆਨ ‘ਚ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ।