ਭਾਰਤੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਹਾਕੀ ਟੀਮ ਚੌਥੀ ਵਾਰ ਏਸ਼ਿਆਈ ਚੈਂਪੀਅਨ ਬਣੀ ਹੈ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਰੋਮਾਂਚਕ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖਿਤਾਬ ਜਿੱਤਿਆ। ਅਸਲ ‘ਚ ਇਸ ਰੋਮਾਂਚਕ ਫਾਈਨਲ ‘ਚ ਟੀਮ ਇੰਡੀਆ ਤੀਜੇ ਹਾਫ ਦੇ ਅੰਤ ਤੱਕ 3-1 ਨਾਲ ਪਛੜ ਰਹੀ ਸੀ ਪਰ ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ। ਤੀਜੇ ਹਾਫ ਦੇ ਅੰਤ ‘ਚ ਭਾਰਤ ਨੇ ਸਿਰਫ 1 ਮਿੰਟ ‘ਚ 2 ਗੋਲ ਕਰਕੇ ਹਾਰੀ ਹੋਈ ਖੇਡ ਨੂੰ ਪਲਟ ਦਿੱਤਾ।
ਭਾਰਤ ਲਈ ਕਪਤਾਨ ਮਨਪ੍ਰੀਤ ਸਿੰਘ ਨੇ 45ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤੋਂ ਤੁਰੰਤ ਬਾਅਦ ਭਾਰਤ ਨੇ ਫਿਰ ਗੋਲ ਕੀਤਾ। ਇਸ ਤਰ੍ਹਾਂ ਖੇਡ 3-3 ਦੀ ਬਰਾਬਰੀ ‘ਤੇ ਆ ਗਈ। ਭਾਰਤ ਲਈ 56ਵੇਂ ਮਿੰਟ ਵਿੱਚ ਅਕਾਸ਼ਦੀਪ ਸਿੰਘ ਨੇ ਜਵਾਬੀ ਹਮਲਾ ਕੀਤਾ ਅਤੇ ਸ਼ਾਨਦਾਰ ਮੈਦਾਨੀ ਗੋਲ ਕੀਤਾ। ਇਸ ਤਰ੍ਹਾਂ ਭਾਰਤੀ ਟੀਮ ਖਿਤਾਬੀ ਮੈਚ 4-3 ਨਾਲ ਜਿੱਤਣ ‘ਚ ਕਾਮਯਾਬ ਰਹੀ।
ਇਸ ਤਰ੍ਹਾਂ ਟੀਮ ਇੰਡੀਆ ਨੇ ਪੂਰੇ ਟੂਰਨਾਮੈਂਟ ‘ਚ ਬਿਨਾਂ ਕੋਈ ਮੈਚ ਗੁਆਏ ਚੌਥੀ ਵਾਰ ਇਹ ਖਿਤਾਬ ਜਿੱਤਿਆ ਹੈ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ 2018 ‘ਚ ਇਹ ਖਿਤਾਬ ਜਿੱਤਿਆ ਸੀ। ਫਾਈਨਲ ਵਿੱਚ ਭਾਰਤ ਦੇ ਸਟਾਰ ਆਕਾਸ਼ਦੀਪ ਸਿੰਘ ਸਨ, ਜਿਨ੍ਹਾਂ ਨੇ ਟੀਮ ਲਈ ਆਖਰੀ ਗੋਲ ਕੀਤਾ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ‘ਚ 7 ਮੈਚ ਖੇਡੇ ਅਤੇ 6 ‘ਚ ਜਿੱਤ ਹਾਸਿਲ ਕੀਤੀ। ਸਿਰਫ਼ ਇੱਕ ਮੈਚ ਡਰਾਅ ਰਿਹਾ।