ਪਵਿੱਤਰ ਰਿਸ਼ਤਾ ਸੀਰੀਅਲ ਨਾਲ ਘਰ-ਘਰ ਵਿੱਚ ਪਛਾਣ ਚੁੱਕੀ ਮਸ਼ਹੂਰ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਨਾਲ ਜੁੜੀ ਇੱਕ ਦੁਖਦਾਈ ਖਬਰ ਆ ਰਹੀ ਹੈ। ਦਰਅਸਲ ਉਨ੍ਹਾਂ ਦੇ ਪਿਤਾ ਸ਼੍ਰੀਕਾਂਤ ਲੋਖੰਡੇ ਦੀ 12 ਅਗਸਤ 2023 ਨੂੰ ਮੁੰਬਈ ਵਿੱਚ ਮੌਤ ਹੋ ਗਈ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪਿਛਲੇ ਸਾਲ ਅਗਸਤ ਮਹੀਨੇ ‘ਚ ਹੀ ਉਨ੍ਹਾਂ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਹੁਣ ਇੱਕ ਸਾਲ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦੇਈਏ ਕਿ ਅੰਕਿਤਾ ਲੋਖੰਡੇ ਆਪਣੇ ਪਿਤਾ ਦੇ ਬਹੁਤ ਕਰੀਬ ਸੀ।
ਫਿਲਹਾਲ ਅੰਕਿਤਾ ਲੋਖੰਡੇ ਅਤੇ ਉਸ ਦੇ ਪਤੀ ਵਿੱਕੀ ਜੈਨ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਸਾਂਝਾ ਨਹੀਂ ਕੀਤਾ ਗਿਆ ਹੈ। ਪਿਤਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਅਦਾਕਾਰਾ ਦੇ ਅਪਾਰਟਮੈਂਟ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਸਵੇਰੇ 11 ਵਜੇ ਮੁੰਬਈ ਦੇ ਓਸ਼ੀਵਾੜਾ ‘ਚ ਕੀਤਾ ਜਾਵੇਗਾ। ਅੰਕਿਤਾ ਲੋਖੰਡੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪਿਤਾ ਨਾਲ ਨਜ਼ਦੀਕੀ ਸਬੰਧਾਂ ਨੂੰ ਸਾਂਝਾ ਕਰਦੀ ਸੀ ਅਤੇ ਉਨ੍ਹਾਂ ਨਾਲ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਸੀ।