ਨਿਊਜ਼ੀਲੈਂਡ ਇੱਕ ਵਾਰ ਫਿਰ ਤੋਂ ਯੂਕਰੇਨ ਦੀ ਮਦਦ ਲਈ ਅੱਗੇ ਆਇਆ ਹੈ। ਨਿਊਜ਼ੀਲੈਂਡ ਨੇ ਰੂਸ ਦੇ ਨਾਲ ਜੰਗ ਜਾਰੀ ਰਹਿਣ ਕਾਰਨ ਯੂਕਰੇਨ ਦੀ ਮਦਦ ਲਈ ਵੱਡਾ ਉਪਰਾਲਾ ਕੀਤਾ ਹੈ। ਦਰਅਸਲ ਨਿਊਜ਼ੀਲੈਂਡ ਨੇ ਯੂਕਰੇਨ ਨੂੰ ਮੈਡੀਕਲ ਸਹਾਇਤਾ ਲਈ ਐਂਬੂਲੈਂਸਾਂ ਭੇਜੀਆਂ ਹਨ। ਨਿਊਜ਼ੀਲੈਂਡ ਦੇ ਵੱਲੋਂ ਯੂਕਰੇਨ ਦੀ ਮਦਦ ਲਈ 7 ਐਂਬੂਲੈਂਸਾਂ ਭੇਜੀਆਂ ਗਈਆਂ ਹਨ।
ਸਿਰਫ ਇਹੀ ਨਹੀਂ ਇਸ ਤੋਂ ਪਹਿਲਾ ਵੀ ਨਿਊਜ਼ੀਲੈਂਡ ਨੇ ਯੂਕਰੇਨ ਦੀ ਮਦਦ ਕੀਤੀ ਸੀ। ਇਸ ਤੋਂ ਪਹਿਲਾ ਨਿਊਜ਼ੀਲੈਂਡ ਨੇ ਯੂਕਰੇਨ ਲਈ ਵਿੱਤੀ ਸਹਾਇਤਾ ਦੇ ਨਾਲ ਨਾਲ 50 ਰੱਖਿਆ ਬਲਾਂ ਦੇ ਜਵਾਨਾਂ ਦੀ ਟੀਮ ਦੇ ਨਾਲ ਸੀ-130 ਹਰਕੂਲਸ ਜਹਾਜ਼ ਭੇਜਿਆ ਸੀ।