ਪੂਰੀ ਦੁਨੀਆ ‘ਚ ਆਪਣੀ ਅਦਾਕਾਰੀ ਲਈ ਵੱਖਰਾ ਮੁਕਾਮ ਹਾਸਿਲ ਕਰਨ ਵਾਲੇ ਪਾਕਿਸਤਾਨੀ ਅਦਾਕਾਰ ਵੀਰਵਾਰ ਨੂੰ ਟਾਕਾਨਿਨੀ ਗੁਰੂਘਰ ‘ਚ ਨਤਮਸਤਕ ਹੋਏ ਹਨ। ਦੱਸ ਦੇਈਏ ਜਦੋਂ ਅਦਾਕਾਰ ਅਕਰਮ ਉਦਾਸ, ਵਿੱਕੀ ਕੋਡੂ, ਸਲੀਮ ਅਲਬੇਲਾ, ਗੋਗਾ ਪਸਰੂਰੀ ਅਤੇ ਆਬਿਦ ਅਲੀ ਸੜਕ ‘ਤੇ ਜਾ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਦਾ ਗੁੰਮਟ ਦੇਖਿਆ ਤੇ ਇਸੇ ਮੌਕੇ ਉਨ੍ਹਾਂ ਨਾਲ ਸਫ਼ਰ ਕਰ ਰਹੇ ਪ੍ਰਮੋਟਰ ਨੂੰ ਕਿਹਾ ਕਿ ਸਾਨੂੰ ਗੁਰੂਘਰ ਲੈ ਚੱਲੋ ਅਸੀਂ ਬਹੁਤ ਨਾਮ ਸੁਣਿਆ ਟਾਕਾਨਿਨੀ ਗੁਰੂ ਘਰ ਦਾ। ਇਸ ਦੌਰਾਨ ਉਨ੍ਹਾਂ ਭਾਈ ਦਲਜੀਤ ਸਿੰਘ ਜੀ ਨਾਲ ਵੀ ਮੁਲਾਕਾਤ ਕੀਤੀ। ਉੱਥੇ ਹੀ ਇੰਨਾਂ ਕਲਾਕਾਰਾ ਨੇ ਗੁਰੂਘਰ ਵੱਲੋਂ ਕੋਰੋਨਾ ਕਾਲ ਮੌਕੇ ਨਿਭਾਈ ਗਈ ਲੰਗਰ ਸੇਵਾ ਦਾ ਜ਼ਿਕਰ ਕਰਦਿਆਂ ਸ਼ਲਾਂਘਾ ਕੀਤੀ।