ਆਕਲੈਂਡ ਪੁਲਿਸ ਨੇ ਬੁੱਧਵਾਰ ਰਾਤ ਨੂੰ ਪੂਰੇ ਸ਼ਹਿਰ ਵਿੱਚ ਇੱਕ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਾਤ 8.20 ਵਜੇ ਦੇ ਆਸ-ਪਾਸ ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਵਾਹਨ ਨੂੰ ਅਫ਼ਸਰਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਸੀ। ਪਰ ਵਾਹਨ ‘ਚ ਮੌਜੂਦ ਵਿਅਕਤੀਆਂ ਨੇ ਵਾਹਨ ਨਹੀਂ ਰੋਕਿਆ, ਇਸ ਮਗਰੋਂ ਪੁਲਿਸ ਨੇ ਵੈਸਟ ਆਕਲੈਂਡ ਦੇ ਹੈਂਡਰਸਨ ਤੱਕ ਵਾਹਨ ਦਾ ਪਤਾ ਲਗਾਇਆ। ਇੱਥੋਂ ਇਹ ਵਿਅਕਤੀ ਪੈਦਲ ਭੱਜੇ ਸਨ।
ਇਸ ਮਗਰੋਂ ਪੁਲਿਸ ਕੁੱਤਿਆਂ ਦੀ ਮਦਦ ਨਾਲ ਇੰਨਾਂ 30 ਅਤੇ 59 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਇੱਕ ਰਿਹਾਇਸ਼ੀ ਜਾਇਦਾਦ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੌਰਾਨ ਪੁਲਿਸ ਨੇ ਇੱਕ ਲੋਡਡ ਸ਼ਾਟਗਨ, ਗੋਲਾ ਬਾਰੂਦ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ। ਜੋੜੇ ਨੂੰ ਕਈ ਹਥਿਆਰਾਂ ਦੇ ਦੋਸ਼ਾਂ, ਚੋਰੀ, ਡਰਾਈਵਿੰਗ ਅਤੇ ਜ਼ਮਾਨਤ ਦੀ ਉਲੰਘਣਾ ਦੇ ਜੁਰਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਅੱਜ ਵੈਤਾਕੇਰੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।