ਅਮਰੀਕਾ ਦੇ ਪੂਰਬੀ ਖੇਤਰ ‘ਚ ਭਾਰੀ ਤੂਫਾਨ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਤੂਫਾਨ ਕਾਰਨ ਨਿਊਯਾਰਕ ਤੋਂ ਅਲਬਾਮਾ ਤੱਕ ਕਰੀਬ 10 ਲੱਖ ਘਰਾਂ ਅਤੇ ਵਪਾਰਕ ਅਦਾਰਿਆਂ ‘ਚ ਬਿਜਲੀ ਗੁਲ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ ਹਜ਼ਾਰਾਂ ਉਡਾਣਾਂ ਰੱਦ ਹੋ ਚੁੱਕੀਆਂ ਹਨ। ਰਿਪੋਰਟ ਮੁਤਾਬਿਕ ਇਸ ਤੂਫਾਨ ਨਾਲ ਕਰੀਬ ਪੰਜ ਕਰੋੜ ਲੋਕ ਪ੍ਰਭਾਵਿਤ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੂਰਬੀ ਅਮਰੀਕਾ ਵਿੱਚ ਮੀਂਹ, ਗੜੇਮਾਰੀ ਅਤੇ ਬਿਜਲੀ ਡਿੱਗਣ ਨਾਲ ਆਏ ਭਿਆਨਕ ਤੂਫ਼ਾਨ ਵਿੱਚ ਦੋ ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਦੇ ਨਾਲ ਹੀ ਪੂਰਬੀ ਤੱਟ ਦੇ ਕਈ ਰਾਜਾਂ ਵਿੱਚ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਦੱਸ ਦੇਈਏ ਕਿ ਇਹ ਤੂਫਾਨ ਪੂਰਬੀ ਤੱਟ ਦੇ ਕਈ ਇਲਾਕਿਆਂ ‘ਚੋਂ ਲੰਘਿਆ ਹੈ। ਇਸ ਦੇ ਨਾਲ ਹੀ, ਟੈਨੇਸੀ ਤੋਂ ਨਿਊਯਾਰਕ ਤੱਕ 10 ਰਾਜਾਂ ਨੂੰ ਤੂਫਾਨ ਦੀ ਨਿਗਰਾਨੀ ਅਤੇ ਚੇਤਾਵਨੀਆਂ ਦੇ ਅਧੀਨ ਰੱਖਿਆ ਗਿਆ ਹੈ। ਐਂਡਰਸਨ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਤੂਫਾਨ ਦੌਰਾਨ ਐਂਡਰਸਨ, ਦੱਖਣੀ ਕੈਰੋਲੀਨਾ ਵਿੱਚ ਇੱਕ ਦਰੱਖਤ ਡਿੱਗਣ ਕਾਰਨ ਇੱਕ 15 ਸਾਲਾ ਲੜਕੇ ਦੀ ਮੌਤ ਹੋ ਗਈ। ਉਹ ਆਪਣੇ ਦਾਦਾ-ਦਾਦੀ ਦੇ ਘਰ ਗਿਆ ਹੋਇਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਤੂਫ਼ਾਨ ਨਾਲ ਸਬੰਧਿਤ ਇੱਕ ਦੂਜੀ ਘਟਨਾ ਵਿੱਚ, ਫਲੋਰੈਂਸ, ਅਲਬਾਮਾ ਵਿੱਚ ਇੱਕ 28 ਸਾਲਾ ਵਿਅਕਤੀ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਅਤੇ ਫਲਾਈਟ ਟਰੈਕਿੰਗ ਸੇਵਾ FlightAware ਦੇ ਅਨੁਸਾਰ, ਸੋਮਵਾਰ ਰਾਤ ਤੱਕ, 2,600 ਤੋਂ ਵੱਧ ਯੂਐਸ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਲਗਭਗ 7,900 ਦੇਰੀ ਨਾਲ ਚੱਲੀਆਂ ਸੀ। ਰਿਪੋਰਟਾਂ ਮੁਤਾਬਿਕ ਹਾਰਟਸਫੀਲਡ-ਜੈਕਸਨ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੂਰਬੀ ਤੱਟ ਵੱਲ ਜਾ ਰਹੇ ਕੁਝ ਜਹਾਜ਼ਾਂ ਨੂੰ ਹੋਰ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਮੁਖੀ ਨੇ ਦੱਸਿਆ ਕਿ ਮੰਗਲਵਾਰ ਸਵੇਰ ਤੱਕ ਉੱਤਰੀ ਕੈਰੋਲੀਨਾ ‘ਚ ਇਕ ਲੱਖ, ਪੈਨਸਿਲਵੇਨੀਆ ‘ਚ 95 ਹਜ਼ਾਰ ਅਤੇ ਮੈਰੀਲੈਂਡ ‘ਚ 64 ਹਜ਼ਾਰ ਲੋਕ ਬਿਜਲੀ ਨਾ ਹੋਣ ਕਾਰਨ ਕਾਫੀ ਪਰੇਸ਼ਾਨ ਹਨ। ਇਸ ਨਾਲ 1000 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ।