ਤਾਲਿਬਾਨ ਨੇ ਬੇਸ਼ੱਕ ਆਪਣੀ ਜਿੱਤ ਦੀ ਘੋਸ਼ਣਾ ਨਾਲ ਅਫਗਾਨਿਸਤਾਨ ਵਿੱਚ ਜੰਗ ਦੇ ਅੰਤ ਦਾ ਐਲਾਨ ਕਰ ਦਿੱਤਾ ਹੈ, ਪਰ ਫਿਰ ਵੀ ਇਸ ਦੁਖਾਂਤ ਦੀਆਂ ਭਿਆਨਕ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਲਿਬਾਨ ਸ਼ਾਸਨ ਦੀ ਵਾਪਸੀ ਦੇ ਡਰ ਤੋਂ, ਅਫਗਾਨਿਸਤਾਨ ਤੋਂ ਹਜ਼ਾਰਾਂ ਲੋਕ ਕਾਬੁਲ ਹਵਾਈ ਅੱਡੇ ਵੱਲ ਭੱਜ ਰਹੇ ਹਨ। ਇੱਥੋਂ ਤੱਕ ਕਿ ਕੁੱਝ ਲੋਕ ਅਫਗਾਨਿਸਤਾਨ ਤੋਂ ਭੱਜ ਕੇ ਦੂਜੇ ਦੇਸ਼ਾਂ ਵਿੱਚ ਪਨਾਹ ਲੈਣ ਲਈ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਹਨ। ਇਸ ਸਮੇਂ ਕਾਬਲ ਹਵਾਈ ਅੱਡੇ ਤੋਂ ਵੀ ਭਿਆਨਕ ਤਸਵੀਰਾਂ ਆ ਰਹੀਆਂ ਹਨ।
There is no place for Afghan citizens on the democracy’s aircraft!
Terrible photo of Afghanistan:
Afghan citizens fall while hanging from the plane wheels!— Peyman Aref (@Peyman_Aref) August 16, 2021
ਉਥੋਂ ਦੀਆ ਵੀਡੀਓ ਅਤੇ ਤਸਵੀਰਾਂ ਨੂੰ ਦੇਖ ਕੇ, ਕੋਈ ਵੀ ਵਿਸ਼ਵਾਸ ਨਹੀਂ ਕਰੇਗਾ ਕਿ ਕੋਈ ਵਿਅਕਤੀ ਅਜਿਹਾ ਕਰ ਸਕਦਾ ਹੈ। ਜਿਸ ਰਨਵੇਅ ‘ਤੇ ਆਮ ਆਦਮੀ ਦਾ ਆਉਣਾ ਮੁਸ਼ਕਿਲ ਹੈ ਉਸ ਰਨਵੇਅ ‘ਤੇ ਅਫ਼ਗ਼ਾਨੀ ਲੋਕ ਜਹਾਜ਼ ਦੇ ਨਾਲ ਦੌੜ ਰਹੇ ਹਨ। ਅਫ਼ਗ਼ਾਨੀ ਲੋਕ ਅਮਰੀਕੀ ਜਹਾਜ਼ਾਂ ਨਾਲ ਦੌੜ ਰਹੇ ਹਨ, ਕੁੱਝ ਲੋਕਾਂ ਨੂੰ ਵਾਇਰਲ ਹੋਈਆਂ ਵੀਡਿਓਜ਼ ਵਿੱਚ ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੋਏ ਦੇਖਿਆ ਜਾਂ ਰਿਹਾ ਹੈ, ਪਰ ਸਭ ਤੋਂ ਡਰਾਉਣੀ ਤਸਵੀਰ ਉਹ ਹੈ ਜਿਸ ਵਿੱਚ ਕੁੱਝ ਲੋਕਾਂ ਨੂੰ ਜਹਾਜ਼ ਤੋਂ ਡਿੱਗਦੇ ਦੇਖਿਆ ਗਿਆ ਹੈ। ਜਹਾਜ਼ ਦੇ ਟਾਇਰਾਂ ਨਾਲ ਲਟਕੇ ਹੋਏ ਤਿੰਨ ਲੋਕ ਉਡਾਣ ਭਰਨ ਤੋਂ ਤੁਰੰਤ ਬਾਅਦ ਹੇਠਾਂ ਡਿੱਗਦੇ ਦਿਖਾਈ ਦੇ ਰਹੇ ਹਨ।
ਇਸ ਸਮੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਤਿੰਨ ਲੋਕ ਕਾਬੁਲ ਏਅਰਪੋਰਟ ਤੋਂ ਉਡਾਣ ਭਰਨ ਵਾਲੇ ਜਹਾਜ਼ ਦੇ ਪਹੀਏ ‘ਤੇ ਲਟਕਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਵੀਡੀਓ ਵਿੱਚ, ਏਅਰਕ੍ਰਾਫਟ ਸੀ -17 ਦੇ ਪਹੀਏ ਉੱਤੇ ਲਟਕੇ ਹੋਏ ਲੋਕ ਇੱਕ ਘਰ ਦੀ ਛੱਤ ਉੱਤੇ ਡਿੱਗਦੇ ਹੋਏ ਦਿਖਾਈ ਦੇ ਰਹੇ ਹਨ। ਬਹੁਤ ਸਾਰੇ ਲੋਕ ਇਸ ਕਲਿੱਪ ਨੂੰ ਸ਼ੇਅਰ ਕਰਕੇ ਅਮਰੀਕਾ ਦੀ ਨਿੰਦਾ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਇਹ ਤਸਵੀਰਾਂ ਅਮਰੀਕਾ ਨੂੰ ਡਰਾਉਂਦੀਆਂ ਰਹਿਣਗੀਆਂ। ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਕਾਰਨ ਤਾਲਿਬਾਨ ਨੂੰ ਵਾਪਸੀ ਕਰਨ ਦਾ ਮੌਕਾ ਮਿਲਿਆ। ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਲੋਕ ਉਡਾਣ ਤੋਂ ਪਹਿਲਾ ਜਹਾਜ਼ ਦੇ ਨਾਲ ਦੌੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਅਫਗਾਨ ਲੋਕ ਜ਼ਿੰਦਗੀ ਦੀ ਉੱਡਣ ਲਈ ਮੌਤ ਦੇ ਪਰਛਾਵੇਂ ਵਿੱਚ ਚੱਲਣ ਲਈ ਵੀ ਤਿਆਰ ਹੋ ਗਏ ਹਨ।