ਕੁਈਨਜ਼ਲੈਂਡ ਦੀ ਅਦਾਲਤ ਵਲੋਂ ਨਿਊਜ਼ੀਲੈਂਡ ਵੱਸਦੇ ਸਿੱਖਾਂ ਦੇ ਹੱਕ ‘ਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਦਰਅਸਲ ਅਦਾਲਤ ਨੇ ਕੁਈਨਜ਼ਲੈਂਡ ਦੇ ਸਕੂਲਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਸਿਰੀ ਸਾਹਿਬ ਪਾਕੇ ਜਾਣ ‘ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਕੁਈਨਜ਼ਲੈਂਡ ਸਟੇਟ ਦੀ ਸਰਵਉੱਚ ਅਦਾਲਤ ਨੇ ਰੈਸ਼ਲ ਡਿਸਕਰੀਮੀਨੇਸ਼ਨ ਐਕਟ ਤਹਿਤ ਇਸ ਕਾਨੂੰਨ ਨੂੰ ਗੈਰ-ਸਵਿਧਾਨਿਕ ਦੱਸਦਿਆਂ ਇਹ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਇਸ ਫੈਸਲੇ ਨਾਲ ਨਸਲਵਾਦ ਨੂੰ ਵਧਾਵਾ ਮਿਲਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੀਬੀ ਕਮਲਜੀਤ ਕੌਰ ਨੇ ਇਸ ਸਬੰਧੀ ਪਟੀਸ਼ਨ ਦਾਖਲ ਕੀਤੀ ਸੀ, ਉਨ੍ਹਾਂ ਨੇ ਵੈਪਨਜ਼ ਐਕਟ ਤਹਿਤ ਕੁਈਨਜ਼ਲੈਂਡ ਸਰਕਾਰ ਨੂੰ ਅਦਾਲਤ ‘ਚ ਚਣੌਤੀ ਦਿੱਤੀ ਸੀ।