ਆਕਲੈਂਡ ਦੇ ਗ੍ਰੇ ਲਿਨ ਵਿੱਚ ਅੱਜ ਸਵੇਰੇ ਇੱਕ ਬੱਸ ਦੀ ਇੱਕ ਕਾਰ ਨਾਲ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ੋਟੋਆਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਮਗਰੋਂ ਕਾਰ ਨੂੰ ਸੜਕ ਤੋਂ ਟੋ ਕਰਕੇ ਲਿਜਾਇਆ ਜਾ ਰਿਹਾ ਹੈ, ਰਿਪੋਰਟਾਂ ਅਨੁਸਾਰ ਦੋਵਾਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਪੁਲਿਸ ਨੇ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8.30 ਵਜੇ ਦੇ ਕਰੀਬ ਦੋ ਵਾਹਨਾਂ ਦੀ ਟੱਕਰ ਦੀ ਸੂਚਨਾ ਮਿਲੀ ਸੀ। ਇਹ ਹਾਦਸਾ ਗ੍ਰੇਟ ਨੌਰਥ ਰੋਡ ਅਤੇ ਬਲੌਕ ਟ੍ਰੈਕ ਦੇ ਚੌਰਾਹੇ ‘ਤੇ ਵਾਪਰਿਆ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
![bus collides with car in auckland's](https://www.sadeaalaradio.co.nz/wp-content/uploads/2023/07/1272be13-438f-489d-83b0-b480432ef39b-950x499.jpg)