ਟੌਪੋ ਨੇੜੇ ਸਟੇਟ ਹਾਈਵੇਅ 1 ‘ਤੇ ਇੱਕ ਸੜਕੀ ਹਾਦਸਾ ਵਾਪਰਿਆ ਹੈ। ਦਰਅਸਲ ਇੱਕ ਟਰੱਕ ਸੜਕ ਦੀ ਸਾਈਡ ਰੇਲਿੰਗ ਨੂੰ ਤੋੜ ਕੇ ਸੜਕ ਤੋਂ ਹੇਠਾਂ ਵੱਲ ਨੂੰ ਚੱਲਾ ਗਿਆ ਜਿਸ ਕਾਰਨ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬੀਤੀ ਰਾਤ 11.45 ਵਜੇ ਵਾਪਰੀ, ਜਦੋਂ ਮਾਲ ਵਾਲਾ ਟਰੱਕ ਸੜਕ ਦੇ ਬੈਰੀਅਰ ਨਾਲ ਟਕਰਾ ਗਿਆ ਅਤੇ ਘਾਹ ਵਾਲੀ ਢਲਾਣ ‘ਤੇ ਹੇਠਾਂ ਵੱਲ ਨੂੰ ਲਟਕ ਗਿਆ। ਇਸ ਦੌਰਾਨ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਬੀਤੀ ਰਾਤ ਤਪੋ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਵੈਤਾਹਾਨੁਈ ਦੇ ਤੌਪੋ ਹਵਾਈ ਅੱਡੇ ਤੋਂ 5 ਕਿਲੋਮੀਟਰ ਦੂਰ ਦੱਖਣ ‘ਚ ਵਾਪਰਿਆ ਸੀ।
