ਦੋ ਰੋਟੋਰੂਆ ਬੱਚੇ ਜੋ ਪਾਰਕ ‘ਚ ਜਾਣ ਤੋਂ ਬਾਅਦ ਘਰ ਨਹੀਂ ਪਰਤੇ ਸਨ, ਉਨ੍ਹਾਂ ਨੂੰ ਲੈ ਕੇ ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦੋਵੇ ਬੱਚੇ ਮਿਲ ਗਏ ਹਨ ਅਤੇ ਸੁਰੱਖਿਅਤ ਅਤੇ ਠੀਕ ਪਾਏ ਗਏ ਹਨ। ਪੁਲਿਸ ਨੇ ਕਿਹਾ ਕਿ 8 ਅਤੇ 7 ਸਾਲ ਦੇ ਬੱਚੇ ਦੇ ਵੈਸਟਰਨ ਹਾਈਟਸ ਦੇ ਘਰ ਤੋਂ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਇਹ ਦੋਵੇ ਕੱਲ ਦੁਪਹਿਰ ਪਾਰਕ ਰੋਡ ਰਿਜ਼ਰਵ ਗਏ ਸੀ ਅਤੇ ਘਰ ਵਾਪਸ ਨਹੀਂ ਆਏ ਸਨ।
ਪੁਲਿਸ ਨੇ ਬੇ ਆਫ ਪਲੇਨਟੀ ਪੁਲਿਸ ਫੇਸਬੁੱਕ ਪੇਜ ‘ਤੇ ਪੋਸਟ ਕੀਤੇ ਇੱਕ ਬਿਆਨ ‘ਚ ਕਿਹਾ, “ਉਨ੍ਹਾਂ ਨੂੰ ਆਖ਼ਰੀ ਵਾਰ ਦੁਪਹਿਰ 2.30 ਵਜੇ ਪਾਰਕ ਵਿਚ ਦੇਖਿਆ ਗਿਆ ਸੀ ਅਤੇ ਦੇਰ ਰਾਤ ਵਹਾਨੌ ਦੁਆਰਾ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਸੀ।” ਅੱਜ ਦੁਪਹਿਰ ਤੋਂ ਠੀਕ ਪਹਿਲਾਂ, ਪੁਲਿਸ ਨੇ ਘੋਸ਼ਣਾ ਕੀਤੀ ਕਿ ਦੋਵਾਂ ਨੂੰ ਲੱਭ ਲਿਆ ਗਿਆ ਹੈ। “ਰੋਟੋਰੂਆ ਵਿੱਚ ਲਾਪਤਾ ਹੋਣ ਦੀ ਰਿਪੋਰਟ ਕੀਤੇ ਗਏ ਦੋ ਬੱਚਿਆਂ ਨੂੰ ਲੱਭ ਲਿਆ ਗਿਆ ਹੈ ਅਤੇ ਸੁਰੱਖਿਅਤ ਹਨ। “ਸਭਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਜਾਣਕਾਰੀ ਦੇ ਨਾਲ ਸੰਪਰਕ ਕੀਤਾ ਅਤੇ ਸਾਡੀ ਅਸਲ ਪੋਸਟ ਨੂੰ ਸਾਂਝਾ ਕੀਤਾ।”