ਨਿਊਜ਼ੀਲੈਂਡ ਵਿੱਚ ਪਿਛਲੇ ਹਫ਼ਤੇ ਦੌਰਾਨ ਕੋਵਿਡ-19 ਦੇ 4332 ਮਾਮਲੇ ਸਾਹਮਣੇ ਆਏ ਹਨ। ਇਹ ਸੰਖਿਆ ਸੋਮਵਾਰ, 10 ਜੁਲਾਈ ਤੋਂ ਐਤਵਾਰ, 16 ਜੁਲਾਈ ਤੱਕ ਦੇ ਹਫ਼ਤੇ ਨੂੰ ਕਵਰ ਕਰਦੀ ਹੈ। ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ, ਇੱਕ ਹਫ਼ਤੇ ਪਹਿਲਾਂ 5417 ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਤਾਜ਼ਾ ਅੰਕੜੇ ਆਏ ਹਨ। ਐਤਵਾਰ ਅੱਧੀ ਰਾਤ ਤੱਕ ਵਾਇਰਸ ਕਾਰਨ ਹਸਪਤਾਲ ਵਿੱਚ 185 ਲੋਕ ਸਨ। ਐਤਵਾਰ ਅੱਧੀ ਰਾਤ ਨੂੰ ਚਾਰ ਲੋਕ ਇੰਟੈਂਸਿਵ ਕੇਅਰ ਯੂਨਿਟ ਅਧੀਨ ਸਨ। ਜਦਕਿ ਵਾਇਰਸ ਕਾਰਨ 20 ਹੋਰ ਲੋਕਾਂ ਦੀ ਮੌਤ ਹੋ ਗਈ ਹੈ।
![4332 cases as numbers continue](https://www.sadeaalaradio.co.nz/wp-content/uploads/2023/07/3ffab5dd-6e28-4cb9-8d87-c50ad59c9a6b-950x499.jpg)