ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹਨ। ਕਈ ਥਾਵਾਂ ‘ਤੇ ਲੋਕਾਂ ਨੂੰ ਸੁਰੱਖਿਆ ਥਾਵਾਂ ਉਤੇ ਪਹੁੰਚਾਉਣ ਲਈ ਫੌਜ ਦੀ ਮਦਦ ਲਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬਿਪਤਾ ਮਾਰੇ ਲੋਕਾਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਪਰ ਇਸ ਦੌਰਾਨ ਪਟਿਆਲਾ ਤੋਂ ਇੱਕ ਵੀਡੀਓ ਸਾਹਮਣੇ ਆਈ ਇਹ ਜਿਸ ‘ਚ ਸੂਬਾ ਸਰਕਾਰ ‘ਚ ਕੈਬਿਨੇਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਆਪਸ ‘ਚ ਬਹਿਸ ਕਰਦੇ ਨਜ਼ਰ ਆਏ ਹਨ। ਦਰਅਸਲ ਲੋਕਾਂ ਨੂੰ ਸੁਰੱਖਿਆ ਥਾਵਾਂ ਉਤੇ ਪਹੁੰਚਾਉਣ ਲਈ ਹਰ ਕੋਈ ਜਤਨਸ਼ੀਲ ਹੈ। ਇੱਕ ਪਿੰਡ ‘ਚ ਲੋਕਾਂ ਨੂੰ rescue ਕਰਨ ਦੌਰਾਨ ਮੰਤਰੀ ਜੌੜਾਮਾਜਰਾ ਅਤੇ ਬੀਬਾ ਜੈਇੰਦਰ ਕੌਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆਏ।
ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਪਟਿਆਲਾ ਵਿੱਚ ਹੜ੍ਹ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਤਾਂ ਉਨ੍ਹਾਂ ਵਿੱਚ ਬਹਿਸ ਹੋ ਗਈ। ਜੈ ਇੰਦਰ ਕੌਰ ਨੇ ਮੰਤਰੀ ਜੋੜਾਮਾਜਰਾ ਨੂੰ ਦੱਸਿਆ ਕਿ ਉਨ੍ਹਾਂ ਨੇ ਡੀਸੀ ਤੋਂ ਲੈ ਕੇ ਸਾਰੇ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਕੋਈ ਵੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਲੈ ਕੇ ਨਹੀਂ ਪਹੁੰਚਿਆ। ਇਸ ‘ਤੇ ਮੰਤਰੀ ਜੋੜੇਮਾਜਰਾ ਨੇ ਗੁੱਸੇ ‘ਚ ਆ ਕੇ ਜੈ ਇੰਦਰ ਕੌਰ ਨੂੰ ਬਿਨਾਂ ਉਂਗਲ ਕੀਤੇ ਗੱਲ ਕਰਨ ਲਈ ਕਿਹਾ। ਮੰਤਰੀ ਨਾਲ ਬਹਿਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕਿਸ਼ਤੀ ਨਾ ਦਿੱਤੀ ਗਈ ਤਾਂ ਉਹ ਆਪਣੇ ਸਮਰਥਕਾਂ ਸਮੇਤ ਚਾਰ ਫੁੱਟ ਡੂੰਘੇ ਪਾਣੀ ਵਿੱਚ ਸਿਰਾਂ ’ਤੇ ਪਾਣੀ ਦੀਆਂ ਬੋਤਲਾਂ ਲੈ ਕੇ ਪੈਦਲ ਚੱਲ ਪਏ।
ਹਾਲਾਂਕਿ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਦੇ ਨੇੜੇ ਨਾ ਆਉਣ ਲਈ ਵੀ ਕਿਹਾ। ਉਹ ਖੁਦ ਰਾਹਤ ਲੈ ਕੇ ਪਾਣੀ ਵਿੱਚੋਂ ਲੰਘ ਕੇ ਲੋਕਾਂ ਕੋਲ ਗਏ।ਜ਼ਿਕਰਯੋਗ ਹੈ ਕਿ ਸੂਬੇ ਦੇ ਵੱਡੇ ਹਿੱਸੇ ਵਿਚ ਪਾਣੀ ਭਰਿਆ ਹੋਇਆ ਹੈ। ਜਿਆਦਾਤਰ ਪਾਣੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਆਇਆ ਹੈ, ਜਿਥੇ ਭਾਰੀ ਮੀਂਹ ਪਿਆ ਹੈ।