ਮਾਡਲ ਰਿੱਕੀ ਵੈਲੇਰੀ ਕੋਲੇ ਨੇ ‘ਮਿਸ ਨੀਦਰਲੈਂਡ 2023’ ਦਾ ਖਿਤਾਬ ਜਿੱਤ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਰਿਕੀ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਟਰਾਂਸਜੈਂਡਰ ਮਾਡਲ ਹੈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟਰਾਂਸਜੈਂਡਰ ਔਰਤ ਨੂੰ ਤਾਜ ਪਹਿਨਾਇਆ ਗਿਆ ਹੈ। ਇਸ ਜਿੱਤ ਨਾਲ ਮਾਡਲ ਰਿੱਕੀ ਵੈਲੇਰੀ ਕੋਲੇ ਨੇ ਵੱਕਾਰੀ 72ਵੇਂ ਮਿਸ ਯੂਨੀਵਰਸ ਖਿਤਾਬ ਲਈ ਪ੍ਰਤੀਯੋਗੀ ਵਜੋਂ ਆਪਣਾ ਸਥਾਨ ਪੱਕਾ ਕਰ ਲਿਆ ਹੈ। 22 ਸਾਲਾ ਮਾਡਲ ਨੇ ਸ਼ਨੀਵਾਰ ਨੂੰ ਐਮਸਟਰਡਮ ‘ਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ‘ਚ ਹਬੀਬਾ ਮੁਸਤਫਾ, ਲੂ ਡਰਚ ਅਤੇ ਨਥਾਲੀ ਮੋਗਬੇਲਜ਼ਾਦਾ ਨੂੰ ਹਰਾ ਕੇ ਮੁਕਾਬਲਾ ਜਿੱਤਿਆ।
ਇਤਿਹਾਸ ਰਚਣ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਉਨ੍ਹਾਂ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, ‘ਮੈਂ ਇਹ ਕੀਤਾ! ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਕਿੰਨੀ ਖੁਸ਼ ਅਤੇ ਮਾਣ ਮਹਿਸੂਸ ਕਰ ਰਹੀ ਹਾਂ। ਆਪਣੇ ਭਾਈਚਾਰੇ ਨੂੰ ਮਾਣ ਮਹਿਸੂਸ ਕਰਾਉਂਦੇ ਹੋਏ, ਉਨ੍ਹਾਂ ਨੇ ਅੱਗੇ ਲਿਖਿਆ, ‘ਇਹ ਵੀ ਕੀਤਾ ਜਾ ਸਕਦਾ ਹੈ। ਹਾਂ ਮੈਂ ਇੱਕ ਟ੍ਰਾਂਸ ਹਾਂ ਅਤੇ ਆਪਣੀ ਕਹਾਣੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ, ਮੈਂ ਰਿੱਕੀ ਹਾਂ ਅਤੇ ਇਹ ਸਭ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਇਹ ਆਪਣੇ ਦਮ ‘ਤੇ ਕੀਤਾ ਹੈ ਅਤੇ ਇਹ ਪਲ ਮੇਰੇ ਲਈ ਹਮੇਸ਼ਾ ਸਭ ਤੋਂ ਖਾਸ ਰਹੇਗਾ।