ਜੇਕਰ ਤੁਸੀ ਨਿਊਜੀਲੈਂਡ ਆਉਣਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ। ਨਿਊਜੀਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ ਜਿਸ ਨਾਲ ਤੁਹਾਡਾ ਸਫ਼ਰ ਥੋੜ੍ਹਾ ਸੁਖਾਲਾ ਹੋਵੇਗਾ। ਦਰਅਸਲ ਹੁਣ ਕ੍ਰਾਈਸਚਰਚ ਤੇ ਵੈਲਿੰਗਟਨ ਏਅਰਪੋਰਟ ‘ਤੇ ਪਹੁੰਚਣ ਮਗਰੋਂ printed arrival card ਨਹੀਂ ਪਏਗੀ ਕਿਉਂਕ ਇਸ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸਗੋਂ ਹੁਣ ਯਾਤਰੀ https://www.travellerdeclaration.govt.nz/ ‘ਤੇ ਜਾਂ ਐਪ ਡਾਊਨਲੋਡ ਕਰਕੇ ਇਹ ਫਾਰਮ ਡੀਜੀਟਲ ਰੂਪ ਵਿੱਚ ਭਰ ਸਕਦੇ ਹਨ। ਰਿਪੋਰਟਾਂ ਅਨੁਸਾਰ ਆਕਲੈਂਡ ਏਅਰਪੋਰਟ ‘ਤੇ ਇਹ ਫੈਸਲਾ ਅਗਸਤ ਦੇ ਅੰਤ ਵਿੱਚ ਜਦਕਿ ਕੁਈਨਜ਼ਟਾਊਨ ਏਅਰਪੋਰਟ ‘ਤੇ ਇਹ ਫੈਸਲਾ 20 ਜੁਲਾਈ ਤੋਂ ਲਾਗੂ ਹੋਵੇਗਾ।
![news for travelers coming to nz](https://www.sadeaalaradio.co.nz/wp-content/uploads/2023/07/8fbc5a50-e3ab-4bda-82f6-3739c39d48a5-950x499.jpg)