ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਫਿਰ ਉਹ ਭਾਵੇ ਖੇਡਾਂ ਦਾ ਖੇਤਰ ਹੋਵੇ ਜਾ ਫਿਰ ਰਾਜਨੀਤੀ ਦਾ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਇਸੇ ਤਰਾਂ ਹੁਣ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਤੋਂ ਆਈ ਹੈ। ਜਿੱਥੇ ਇੱਕ ਪੰਜਾਬਣ ਚੰਦਨਦੀਪ ਕੌਰ ਨੇ ਨਿਊਜੀਲੈਂਡ ਪੁਲਿਸ ਦੀ ਪਾਲਿਸੀ ਯੂਨਿਟ ‘ਚ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਅਤੇ ਭਾਈਚਾਰੇ ਦਾ ਨਾਮ ਚਮਕਾਇਆ ਹੈ।
ਦੱਸ ਦਈਏ ਚੰਦਨਦੀਪ ਕੌਰ ਸਾਊਥ ਆਕਲੈਂਡ ਵੱਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਹਾਇਕ ਸਕੱਤਰ ਬੀਬੀ ਹਰਵਿੰਦਰ ਕੌਰ ਦੀ ਧੀ ਹੈ।ਚੰਦਨਦੀਪ ਕੌਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਹੁਣ ਤੱਕ ਆਫਿਸ ਅਸੀਸਟੈਂਟ ਦੀਆਂ ਸੇਵਾਵਾਂ ਨਿਭਾ ਰਹੇ ਹਨ। ਚੰਦਨਦੀਪ ਕੌਰ ਵੈਲਿੰਗਟਨ ਪੁਲਿਸ ਯੂਨਿਟ ਦੇ ਲਈ ਚੁਣੇ ਗਏ ਹਨ। ਚੰਦਨਦੀਪ ਕੌਰ ਨੇ ਪਲਿਟੀਕਲ ਸਾਇੰਸ ਵਿੱਚ ਆਕਲੈਂਡ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਕੀਤੀ ਹੈ । ਚੰਦਨਦੀਪ ਦੀ ਇਸ ਪ੍ਰਾਪਤੀ ਤੇ ਭਾਈ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੀ ਕਮਿਊਨਟੀ ਵਿੱਚੋਂ ਅਜਿਹੇ ਮਹੱਤਵਪੂਰਨ ਅਦਾਰਿਆਂ ਵਿੱਚ ਜਾ ਕਿ ਹੀ ਸਾਡੀ ਆਉਣ ਵਾਲੀ ਪੀੜੀ ਮੁਲਕ ਦੇ ਨੀਤੀ ਨਿਰਮਾਣ ਦਾ ਹਿੱਸਾ ਬਣੇਗੀ ।