2010 ‘ਚ ਰਿਲੀਜ਼ ਹੋਈ ਫਿਲਮ ‘ਬੈਂਡ ਬਾਜਾ ਬਾਰਾਤ’ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਦੀਪਿਕਾ ਪਾਦੂਕੋਣ ਦੇ ਪਤੀ ਰਣਵੀਰ ਸਿੰਘ ਆਪਣੇ ਫੈਸ਼ਨ ਸੈਂਸ ਲਈ ਜਾਣੇ ਜਾਂਦੇ ਹਨ। ਹਾਲਾਂਕਿ, ਉਨ੍ਹਾਂ ਦਾ ਫੈਸ਼ਨ ਨੇ ਇੱਕ ਵਾਰ ਉਨ੍ਹਾਂ ‘ਤੇ ਹੀ ਭਾਰੀ ਪੈ ਗਿਆ ਸੀ। ਉਨ੍ਹਾਂ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। 6 ਜੁਲਾਈ ਨੂੰ ਰਣਵੀਰ ਦਾ 38ਵਾਂ ਜਨਮਦਿਨ ਸੀ। ਉਨ੍ਹਾਂ ਨੂੰ ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਵਲੋਂ ਵਧਾਈਆਂ ਵੀ ਮਿਲੀਆਂ ਹਨ। ਉਨ੍ਹਾਂ ਦੇ ਜਨਮਦਿਨ ‘ਤੇ ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨੇ ਅਜਿਹਾ ਕੀ ਕੀਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।
ਦਰਅਸਲ, ਇਹ ਮਾਮਲਾ ਜੁਲਾਈ 2022 ਦਾ ਹੈ ਜਦੋਂ ਰਣਵੀਰ ਸਿੰਘ ਨੇ ਇੱਕ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਜਿਵੇਂ ਹੀ ਉਸ ਫੋਟੋਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ, ਉਸ ਤੋਂ ਬਾਅਦ ਹੰਗਾਮਾ ਮਚ ਗਿਆ। ਰਣਵੀਰ ਦੀ ਕਾਫੀ ਟ੍ਰੋਲਿੰਗ ਹੋਈ ਸੀ। ਫੋਟੋਸ਼ੂਟ ਨੂੰ ਲੈ ਕੇ ਇੱਕ NGO ਦੀ ਤਰਫੋਂ ਰਣਵੀਰ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਐਨਜੀਓ ਤੋਂ ਇਲਾਵਾ ਮੁੰਬਈ ਦੇ ਇੱਕ ਵਿਅਕਤੀ ਨੇ ਵੀ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਅਦਾਕਾਰ ਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ। ਰਣਵੀਰ ਸਿੰਘ ਨੂੰ ਮੁੰਬਈ ਦੇ ਚੇਂਬੂਰ ਪੁਲਿਸ ਸਟੇਸ਼ਨ ‘ਚ ਤਲਬ ਕੀਤਾ ਗਿਆ ਸੀ, ਜਿੱਥੇ ਰਣਵੀਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਫੋਟੋਸ਼ੂਟ ਮੁਸੀਬਤ ਦਾ ਕਾਰਨ ਬਣੇਗਾ।