ਪੰਜਾਬ ਦੇ ਲੁਧਿਆਣਾ ਦੇ ਇੱਕ ਮਸ਼ਹੂਰ ਢਾਬੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇੱਕ ਗਾਹਕ ਮਟਨ ‘ਚੋਂ ਮਰਿਆ ਚੂਹਾ ਨਿਕਲਣ ਦਾ ਦਾਅਵਾ ਕਰ ਰਿਹਾ ਹੈ। ਢਾਬੇ ‘ਤੇ ਖਾਣ ਲਈ ਆਏ ਗਾਹਕ ਨੂੰ ਮਟਨ ‘ਚ ਮਰਿਆ ਹੋਇਆ ਚੂਹਾ ਦਿਖਾਈ ਦੇ ਰਿਹਾ ਹੈ। ਗਾਹਕ ਦਾ ਕਹਿਣਾ ਹੈ ਕਿ ਉਸ ਨੇ ਮਟਨ ਮੰਗਵਾਇਆ ਸੀ ਪਰ ਢਾਬੇ ‘ਤੇ ਪਰੋਸੇ ਜਾਣ ਵਾਲੇ ਮਟਨ ‘ਚੋਂ ਮਰਿਆ ਚੂਹਾ ਨਿਕਲਿਆ ਹੈ। ਵੀਡੀਓ ‘ਚ ਗਾਹਕ ਅਤੇ ਢਾਬਾ ਮਾਲਕ ਪਹਿਲਾਂ ਆਪਸ ‘ਚ ਬਹਿਸ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਬਾਅਦ ‘ਚ ਢਾਬਾ ਮਾਲਕ ਅਤੇ ਉਸ ਦੇ ਸਟਾਫ ਨੇ ਗਾਹਕ ਤੋਂ ਮੁਆਫੀ ਮੰਗ ਲਈ। ਇਹ ਵੀਡੀਓ ਵਿਸ਼ਵਕਰਮਾ ਚੌਕ ਨੇੜੇ ਸਥਿਤ ਇੱਕ ਢਾਬੇ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਢਾਬਾ ਮਾਲਕ ਦਾ ਕਹਿਣਾ ਹੈ ਕਿ ਕੁਝ ਲੋਕ ਪਰਿਵਾਰ ਸਮੇਤ ਖਾਣਾ ਖਾਣ ਆਏ ਸਨ ਅਤੇ ਇਨ੍ਹਾਂ ਲੋਕਾਂ ਨੇ ਢਾਬੇ ਦਾ ਨਾਂ ਖਰਾਬ ਕਰਨ ਦੀ ਨੀਅਤ ਨਾਲ ਮਟਨ ਵਿੱਚ ਮਰਿਆ ਚੂਹਾ ਸੁੱਟ ਦਿੱਤਾ।
ਢਾਬਾ ਮਾਲਕ ਦਾ ਤਰਕ ਸੀ ਕਿ ਉਹ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਅਤੇ ਕੋਈ ਵੀ ਵਿਭਾਗ ਆ ਕੇ ਉਸ ਦੇ ਢਾਬੇ ਦੀ ਜਾਂਚ ਕਰ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਤਿੰਨ ਮਹੀਨੇ ਪਹਿਲਾਂ ਵੀ ਢਾਬੇ ’ਤੇ ਆਇਆ ਸੀ। ਉਸ ਸਮੇਂ ਵੀ ਬਿੱਲ ਵਿੱਚ ਛੋਟ ਅਤੇ ਸਬਜ਼ੀ ਵਿੱਚ ਘੱਟ ਗਰੇਵੀ ਦੇ ਬਹਾਨੇ ਕਾਫੀ ਝਗੜਾ ਹੋਇਆ ਸੀ।