ਅਫਗਾਨਿਸਤਾਨ ਦੇ ਵਿੱਚ ਹਲਾਤ ਲਗਾਤਾਰ ਵਿਗੜਦੇ ਜਾਂ ਰਹੇ ਹਨ, ਤਾਲਿਬਾਨ ਵੱਲੋ ਲਗਾਤਾਰ ਅਫਗਾਨਿਸਤਾਨ ਦੇ ਸ਼ਹਿਰਾਂ ਉੱਤੇ ਕਬਜ਼ਾ ਕੀਤਾ ਜਾਂ ਰਿਹਾ ਹੈ, ਅਫ਼ਗ਼ਾਨ ਪ੍ਰਸ਼ਾਸਨ ਵੀ ਤਾਲਿਬਾਨ ਅੱਗੇ ਬੇਬੱਸ ਨਜ਼ਰ ਆ ਰਿਹਾ ਹੈ। ਹੁਣ ਸ਼ਹਿਰਾਂ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਭਾਰਤ ਵੱਲੋ ਗਿਫਟ ਕੀਤੇ ਐਮਆਈ -24 ਹੈਲੀਕਾਪਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਭਾਰਤ ਨੇ 2019 ਵਿੱਚ ਅਫਗਾਨ ਏਅਰ ਫੋਰਸ ਨੂੰ 4 ਅਜਿਹੇ ਹੈਲੀਕਾਪਟਰ ਭੇਟ ਕੀਤੇ ਸਨ। ਤਾਲਿਬਾਨ ਨੇ ਬੁੱਧਵਾਰ ਨੂੰ ਕੁੰਦੂਜ਼ ਹਵਾਈ ਅੱਡੇ ‘ਤੇ ਹਮਲਾ ਕੀਤਾ ਸੀ। ਭਾਰਤ ਦਾ ਦਿੱਤਾ ਗਿਆ ਐਮਆਈ -24 ਹੈਲੀਕਾਪਟਰ ਵੀ ਇਸ ਹਵਾਈ ਅੱਡੇ ‘ਤੇ ਮੌਜੂਦ ਸੀ। ਤਾਲਿਬਾਨ ਨੇ ਇਸ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ।
ਹਾਲਾਂਕਿ, ਇਹ ਹੈਲੀਕਾਪਟਰ ਉਡਾਣ ਦੀ ਸਥਿਤੀ ਵਿੱਚ ਨਹੀਂ ਹੈ। ਅਫਗਾਨ ਸਰਕਾਰ ਦੇ ਬੁਲਾਰੇ ਮੀਰਵਾਇਜ਼ ਸਟੈਨਿਕਜ਼ਈ ਨੇ ਦੱਸਿਆ ਕਿ ਅਸੀਂ ਹਾਲੇ ਤੱਕ ਤਾਲਿਬਾਨ ਦੇ ਹੈਲੀਕਾਪਟਰ ਦੇ ਕਬਜ਼ੇ ਦੀ ਪੁਸ਼ਟੀ ਨਹੀਂ ਕਰ ਸਕਦੇ। ਅਸੀਂ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਾਂ। ਹਾਲਾਂਕਿ, ਉਨ੍ਹਾਂ ਨੇ ਹੈਲੀਕਾਪਟਰ ਉੱਤੇ ਕਬਜ਼ਾ ਕਰਨ ਦੇ ਤਾਲਿਬਾਨ ਦੇ ਦਾਅਵੇ ਨੂੰ ਖਾਰਜ ਨਹੀਂ ਕੀਤਾ ਹੈ।