ਅਦਾਕਾਰਾ ਵਿਦਿਆ ਬਾਲਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਕ੍ਰਾਈਮ ਥ੍ਰਿਲਰ ਫਿਲਮ ‘ਨਿਆਤ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਪ੍ਰਮੋਸ਼ਨ ਦੌਰਾਨ, ਵਿਦਿਆ ਨੇ ਆਪਣੇ ਪੇਸ਼ੇਵਰ ਕਰੀਅਰ ਤੋਂ ਇਲਾਵਾ ਆਪਣੀ ਜ਼ਿੰਦਗੀ ਦੇ ਕੁੱਝ ਮਜ਼ੇਦਾਰ ਤੱਥ ਸਾਂਝੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੇ ਮੁੰਬਈ ਦੇ ਇੱਕ ਪੰਜ ਤਾਰਾ ਹੋਟਲ ਦੇ ਸਾਹਮਣੇ ਭਿਖਾਰੀ ਬਣਨ ਸੀ ਐਕਟਿੰਗ ਕੀਤੀ ਸੀ ਅਤੇ ਉਹ ਵੀ ਜਿਮ ਜੈਮ ਬਿਸਕੁਟਾਂ ਦੇ ਇੱਕ ਵਾਧੂ ਪੈਕੇਟ ਲਈ।
Mashable ਨੂੰ ਦਿੱਤੇ ਇੰਟਰਵਿਊ ਵਿੱਚ ਵਿਦਿਆ ਨੇ ਦੱਸਿਆ- ਅਸੀਂ IMG ਯਾਨੀ ਭਾਰਤੀ ਮਿਊਜ਼ਿਕ ਗਰੁੱਪ ਸੀ। ਉਹ ਹਰ ਸਾਲ ਸ਼ਾਸਤਰੀ ਸੰਗੀਤ ਸਮਾਰੋਹ, ਭਾਰਤੀ ਕਲਾਸਿਕ ਸੰਗੀਤ ਸਮਾਰੋਹ ਦਾ ਆਯੋਜਨ ਕਰਦੇ ਸੀ। ਇਹ ਸੰਗੀਤ ਸਮਾਰੋਹ ਤਿੰਨ ਦਿਨ ਸਾਰੀ ਸਾਰੀ ਰਾਤ ਚੱਲਦਾ ਸੀ। ਉਹ ਸ਼ਾਨਦਾਰ ਹੁੰਦਾ ਸੀ। ਮੈਂ ਵੀ ਉਸੇ ਪ੍ਰਬੰਧਕੀ ਕਮੇਟੀ ਵਿੱਚ ਸੀ। ਅਸਲ ਵਿੱਚ, ਮੈਂ ਇੱਕ ਵਲੰਟੀਅਰ ਸੀ। ਅਸੀਂ ਪ੍ਰੋਗਰਾਮ ਦੇ ਆਯੋਜਨ ਵਿਚ ਮਦਦ ਕਰਦੇ ਸੀ ਅਤੇ ਰਾਤ ਨੂੰ ਜਦੋਂ ਸ਼ੋਅ ਖਤਮ ਹੁੰਦਾ ਸੀ, ਅਸੀਂ ਨਰੀਮਨ ਪੁਆਇੰਟ ‘ਤੇ ਸੈਰ ਕਰਨ ਜਾਂਦੇ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ- ”ਇਕ ਵਾਰ ਮੈਨੂੰ ਚੁਣੌਤੀ ਦਿੱਤੀ ਗਈ ਸੀ। ਉਨ੍ਹਾਂ ਨੇ ਮੈਨੂੰ ਓਬਰਾਏ-ਦਿ ਪਾਮਸ ਵਿਖੇ ਕੌਫੀ ਸ਼ਾਪ ਦਾ ਦਰਵਾਜ਼ਾ ਖੜਕਾਉਣ ਲਈ ਕਿਹਾ ਅਤੇ ਉਨ੍ਹਾਂ ਤੋਂ ਕੁਝ ਖਾਣ ਲਈ ਮੰਗਣ ਲਈ ਕਿਹਾ। ਮੈਂ ਇੱਕ ਐਕਟਰ ਸੀ, ਉਨ੍ਹਾਂ ਨੂੰ ਇਹ ਨਹੀਂ ਪਤਾ ਸੀ। ਮੈਂ ਦਰਵਾਜ਼ਾ ਖੜਕਾਉਣ ਲੱਗੀ। ਹਰ ਕੋਈ ਖਿਝਣ ਲੱਗ ਪਿਆ। ਮੈਂ ਕਈ ਵਾਰ ਦਰਵਾਜਾ ਖੜਕਾਇਆ। ਮੈਂ ਕਹਿੰਦੀ ਰਹੀ – ਪਲੀਜ਼ ਮੈਨੂੰ ਭੁੱਖ ਲੱਗੀ ਹੈ। ਮੈਂ ਕੱਲ੍ਹ ਤੋਂ ਕੁਝ ਨਹੀਂ ਖਾਧਾ। ਕੁਝ ਸਮੇਂ ਬਾਅਦ ਉਹ ਲੋਕ ਦੂਜੇ ਪਾਸੇ ਦੇਖਣ ਲੱਗੇ। ਇਸ ਤੋਂ ਬਾਅਦ ਮੇਰਾ ਦੋਸਤ ਸ਼ਰਮਿੰਦਾ ਹੋ ਗਿਆ ਅਤੇ ਮੈਨੂੰ ਆਉਣ ਲਈ ਕਿਹਾ। ਹਾਲਾਂਕਿ ਮੈਂ ਸ਼ਰਤ ਜਿੱਤ ਲਈ ਸੀ।”
ਜਿਮ ਜੈਮ ਬਿਸਕੁਟ ਲਈ ਆਪਣੇ ਪਿਆਰ ਦਾ ਵਰਣਨ ਕਰਦੇ ਹੋਏ, ਵਿਦਿਆ ਨੇ ਕਿਹਾ- “ਉਹ ਚੈਲੇਂਜ ਜਿਮ ਜੈਮ ਬਿਸਕੁਟ ਲਈ ਸੀ। ਸੰਗੀਤ ਸਮਾਰੋਹ ਲਈ ਸਾਡਾ ਸਪਾਂਸਰ ਬ੍ਰਿਟਾਨੀਆ ਸੀ ਅਤੇ ਸਾਡੇ ਕੋਲ ਬਹੁਤ ਸਾਰੇ ਬਿਸਕੁਟ ਸਨ। ਪਰ ਮੈਂ ਕਿਹਾ ਸੀ ਕਿ ਜੇ ਮੈਂ ਜਿੱਤਦੀ ਹਾਂ, ਤਾਂ ਮੈਨੂੰ ਜਿਮ ਜੈਮ ਦਾ ਇੱਕ ਵਾਧੂ ਪੈਕੇਟ ਮਿਲੇਗਾ ਅਤੇ ਮੈਨੂੰ ਮਿਲਿਆ ਵੀ।”