[gtranslate]

ਹੇਸਟਿੰਗਜ਼ ‘ਚ 14 ਸਾਲ ਦੀ ਕੁੜੀ ਦਾ ਪਿੱਛਾ ਕਰ ਕੀਤਾ ਗਿਆ ਹਮਲਾ, ਮਾਮਲੇ ਸਬੰਧੀ ਪੁਲਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ !

14-year-old girl chased down street

ਹੇਸਟਿੰਗਜ਼ ਵਿੱਚ ਇੱਕ 14 ਸਾਲ ਦੀ ਕੁੜੀ ‘ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ ਕੁੜੀ ਦਾ ਗਲੀ ਵਿੱਚ ਪਿੱਛਾ ਕਰ ਹਮਲਾ ਕੀਤਾ ਗਿਆ ਹੈ ਅਤੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਲੋਕਾਂ ਨੂੰ ਮਦਦ ਲਈ ਅਪੀਲ ਕਰ ਰਹੀ ਹੈ। ਘਟਨਾ ਸ਼ਨੀਵਾਰ ਸ਼ਾਮ ਕਰੀਬ 7 ਵਜੇ ਹੇਰੇਟੌਂਗਾ ਸਟ੍ਰੀਟ ਵੈਸਟ ‘ਤੇ ਵਾਪਰੀ ਸੀ। ਡਿਟੈਕਟਿਵ ਸਾਰਜੈਂਟ ਹੀਥ ਜੋਨਸ ਨੇ ਕਿਹਾ, “ਇੱਕ 14 ਸਾਲ ਦੀ ਕੁੜੀ ਅਤੇ ਉਸਦਾ ਦੋਸਤ ਫੁਹਾਰੇ ਦੇ ਕੋਲ ਬੈਠੇ ਨੌਜਵਾਨਾਂ ਦੇ ਇੱਕ ਸਮੂਹ ਦੇ ਕੋਲੋਂ ਲੰਘੇ ਸਨ। ਸਮੂਹ ਵਿੱਚੋਂ ਇੱਕ ਅਣਪਛਾਤੀ ਔਰਤ ਉੱਠੀ ਅਤੇ 14 ਸਾਲ ਦੀ ਕੁੜੀ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਅਣਪਛਾਤੀ ਔਰਤ ਨੇ ਪੀੜਤਾ ਦਾ ਸੜਕ ‘ਤੇ ਪਿੱਛਾ ਕੀਤਾ ਅਤੇ ਉਸ ‘ਤੇ ਹਮਲਾ ਕਰਨਾ ਜਾਰੀ ਰੱਖਿਆ।”

ਹਮਲਾ ਉਦੋਂ ਰੁਕਿਆ ਜਦੋਂ ਇੱਕ ਵਿਅਕਤੀ ਉੱਥੇ ਪਹੁੰਚਿਆ ਅਤੇ ਹੁਣ ਪੁਲਿਸ ਲੋਕਾਂ ਨੂੰ ਹਮਲਾਵਰ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕਹਿ ਰਹੀ ਹੈ। ਕਿਸੇ ਵੀ ਵਿਅਕਤੀ ਨੂੰ ਘਟਨਾ ਬਾਰੇ ਜਾਣਕਾਰੀ ਦੇਣ ਲਈ 105 ‘ਤੇ ਪੁਲਿਸ ਨੂੰ ਕਾਲ ਕਰਨ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *