ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਹੀ ਹੈ। ਅਜੇ ਵੀ ਕੋਰੋਨਾ ਵਾਇਰਸ ਦੇ ਕਾਰਨ ਹਰ ਰੋਜ਼ ਲੱਖਾਂ ਲੋਕ ਦੁਨੀਆ ‘ਚ ਸੰਕਰਮਿਤ ਹੋ ਰਹੇ ਹਨ। ਜਦਕਿ ਕਿੰਨੇ ਹੀ ਲੋਕ ਇਸ ਕਾਰਨ ਆਪਣੀ ਜਾਨ ਵੀ ਗਵਾ ਚੁੱਕੇ ਹਨ। ਇਸ ਦੌਰਾਨ ਹਰ ਦੇਸ਼ ‘ਚ ਕੋਰੋਨਾ ਤੋਂ ਬਚਾਅ ਲਈ ਸਰਕਾਰਾਂ ਵੱਲੋ ਸਖਤ ਪਬੰਦੀਆਂ ਵੀ ਲਾਗੂ ਕੀਤੀਆਂ ਜਾਂ ਰਹੀਆਂ ਹਨ। ਜਿੱਥੇ ਇੰਨਾਂ ਪਬੰਦੀਆਂ ਕਾਰਨ ਲੋਕ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਏ ਹਨ, ਉੱਥੇ ਹੀ ਇਹ ਪਬੰਦੀਆਂ ਵਾਤਾਵਰਣ ਦੇ ਲਈ ਲਾਭਦਾਇਕ ਵੀ ਸਿੱਧ ਹੋ ਰਹੀਆਂ ਹਨ।
ਦਰਅਸਲ ਕੋਵਿਡ -19 ਤਾਲਾਬੰਦੀ ਅਤੇ ਸਰਹੱਦ ਦੀਆਂ ਪਾਬੰਦੀਆਂ ਨੇ ਨਿਊਜ਼ੀਲੈਂਡ ਦੇ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘੱਟੋ ਘੱਟ ਸੱਤ ਸਾਲਾਂ ਵਿੱਚ ਸਭ ਤੋਂ ਘੱਟ ਸਲਾਨਾ ਮਾਤਰਾ ਵਿੱਚ ਡਿੱਗਦਿਆਂ ਵੇਖਿਆ, ਯਾਨੀ ਕਿ ਪ੍ਰਦੂਸ਼ਣ ਦੇ ਵਿੱਚ ਰਿਕਾਰਡ ਪੱਧਰ ਦੀ ਕਮੀ ਆਈ ਹੈ। ਸਟੈਟਿਸਟਿਕਸ ਨਿਊਜ਼ੀਲੈਂਡ ਦੇ ਨਵੇਂ ਅੰਕੜੇ ਦੱਸਦੇ ਹਨ ਕਿ ਇਸ ਸਾਲ ਮਾਰਚ ਦੇ ਅਖੀਰ ਤੱਕ ਸਾਲ ਵਿੱਚ ਨਿਕਾਸ 4.5 ਫੀਸਦੀ ਘੱਟ ਕੇ 80,552 ਕਿਲੋਟਨ ਗ੍ਰੀਨਹਾਉਸ ਰਹਿ ਗਿਆ ਹੈ। ਇਹ ਪਿਛਲੇ ਸਾਲ 84,367 ਕਿਲੋਟੋਨਸ ਦੇ ਉੱਚ ਪੱਧਰ ਤੇ ਸੀ। ਯਾਤਰਾ ਤੇ ਪਾਬੰਦੀ ਦੇ ਨਾਲ, ਆਵਾਜਾਈ, ਡਾਕ ਅਤੇ ਗੋਦਾਮ ਉਦਯੋਗਾਂ ਦੇ ਨਿਕਾਸ ਵਿੱਚ 49 ਫੀਸਦੀ ਦੀ ਕਮੀ ਆਈ ਹੈ। ਜੇ ਤੁਸੀਂ ਲੌਕਡਾਊਨ ਦੀ ਮਿਆਦ ਨੂੰ ਦੇਖਿਆ ਜਾਵੇ ਉਸ ਤਿਮਾਹੀ ਦੌਰਾਨ ਨਿਕਾਸ ਵਿੱਚ 7.6 ਫੀਸਦੀ ਦੀ ਕਮੀ ਆਈ ਹੈ।