ਕਬੱਡੀ ਜਗਤ ਲਈ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਿਛਲੇ ਹਫਤੇ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਕਬੱਡੀ ਖਿਡਾਰੀ ਦਲਬੀਰ ਸਿੰਘ ਉਰਫ਼ ਬੀਰੀ ਢੈਪਈ ਦੀ ਲੱਤ ‘ਚ ਇਨਫੈਕਸ਼ਨ ਜ਼ਿਆਦਾ ਹੋਣ ਕਾਰਨ ਸ਼ੁੱਕਰਵਾਰ ਰਾਤ ਨੂੰ ਕਬੱਡੀ ਖਿਡਾਰੀ ਦੀ ਲੱਤ ਕੱਟਣੀ ਪਈ ਹੈ। ਬੀਰੀ ਢੈਪਈ ਇਸ ਸਮੇਂ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚ ਦਾਖ਼ਲ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾ. ਪੰਕਜ ਮਹਿੰਦਰਾ ਨੇ ਦੱਸਿਆ ਕਿ ਬੀਰੀ ਦੀ ਲੱਤ ‘ਤੇ ਸੱਟ ਨਸ ਉੱਪਰ ਲੱਗੀ ਸੀ, ਜਿਸ ਕਾਰਨ ਲੱਤ ‘ਚ ਇਨਫੈਕਸ਼ਨ ਫੈਲ ਗਈ ਅਤੇ ਉਨ੍ਹਾਂ ਨੂੰ ਬੀਰੀ ਦੀ ਲੱਤ ਕੱਟਣੀ ਪਈ।
ਅਹਿਮ ਗੱਲ ਇਹ ਹੈ ਕਿ ਇਸ ਹਾਦਸੇ ਨੂੰ ਲੈ ਕੇ ਜਦੋਂ ਸਾਡੀ ਟੀਮ ਵੱਲੋਂ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਨੇ ਇਸ ਹਾਦਸੇ ਨੂੰ ਹਮਲਾ ਦੱਸਿਆ ਸੀ। ਪਰਿਵਾਰ ਦਾ ਕਹਿਣਾ ਸੀ ਕਿ ਬੀਰੀ ਢੈਪਈ ਦੀ ਕਬੱਡੀ ਵਿੱਚ ਚੜਾਈ ਦੇਖ ਕੇ ਕੁਝ ਸਿਰਫਿਰੇ ਅਨਸਰਾਂ ਵੱਲੋਂ ਇਸ ਨੋਜਵਾਨ ਦੇ ਮੋਟਰਸਾਈਕਲ ਵਿਚ ਗੱਡੀ ਮਾਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਗੰਭੀਰ ਹਾਲਤ ਇਸ ਨੋਜਵਾਨ ਨੂੰ ਲੁਧਿਆਣਾ ਦੇ ਡੀ.ਐਮ.ਸੀ ਲੁਧਿਆਣਾ ਵਿੱਚ ਦਾਖਿਲ ਕਰਵਾ ਦਿੱਤਾ ਗਿਆ ਤੇ ਨੋਜਵਾਨ ਅਜੇ ਵੀ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਕੁਝ ਦਿਨ ਪਹਿਲਾ ਸਿਹਤ ਵਿੱਚ ਕੁੱਝ ਸੁਧਾਰ ਆਇਆ ਤੇ ਮਾਪਿਆਂ ਨੂੰ ਆਸ ਦੀ ਕਿਰਨ ਜਾਗੀ ਕਿ ਸ਼ਾਇਦ ਉਹਨਾਂ ਦਾ ਪੁੱਤ ਠੀਕ ਹੋ ਕੇ ਦੁਬਾਰਾ ਕਬੱਡੀ ਦੇ ਖੇਡ ਮੈਦਾਨਾਂ ਵਿੱਚ ਧੁੰਮਾਂ ਪਾਵੇਗਾ ਪਰ ਰੱਬ ਨੂੰ ਕੁਝ ਹੋਰ ਹੀ ਮੰਨਜੂਰ ਸੀ ।
ਐਕਸੀਡੈਟ ਵਿਚ ਬੀਰੀ ਦੀ ਪੱਟ ਤੋ ਲੱਤ ਵੀ ਟੁੱਟ ਗਈ ਸੀ ਤੇ ਸਿਰ ਦੀ ਖੋਪੜੀ ਵਿਚ ਵੀ ਕਰੈਕ ਆ ਗਏ ਸਨ ਪਰ ਇਸ ਬਹਾਦਰ ਗੱਭਰੂ ਨੇ ਹਿੰਮਤ ਨਾਲ ਮੌਤ ਨਾਲ ਵੀ ਲੜਾਈ ਲੜੀ ਪਰ ਕੱਲ ਰਾਤ ਡਾਕਟਰਾਂ ਅਨੁਸਾਰ ਜਿਸ ਲੱਤ ਵਿੱਚ ਰਾੜ ਪਾਈ ਸੀ ਉਸ ਲੱਤ ਵਿੱਚ ਇੰਨਫੈਕਸ਼ਨ ਜ਼ਿਆਦਾ ਵੱਧ ਗਈ ਸੀ ਜੋ ਹੋਰ ਅੱਗੇ ਵੱਧ ਰਹੀ ਸੀ ਸੋ ਮਜਬੂਰੀ ਵੱਸ ਬੀਰੀ ਦੀ ਇੱਕ ਲੱਤ ਕੱਟਣੀ ਪਈ ਤੇ ਇਸ ਮੁੰਡੇ ਦਾ ਕਬੱਡੀ ਦਾ ਸਟਾਰ ਖਿਡਾਰੀ ਬਣਨ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।ਸਿਰਫ 23 ਸਾਲ ਦੀ ਉਮਰ ਵਿੱਚ ਇਸ ਮੁੰਡੇ ਨੇ ਗਰੀਬੀ ਦੀ ਹਾਲਤ ਵਿੱਚ ਰਾਤ ਨੂੰ ਸਕਇਊਰਟੀਦੀ ਨੋਕਰੀ ਕਰਨੀ ਤੇ ਉਸ ਪੈਸਿਆ ਤੋ ਆਪਣੀ ਖੁਰਾਕ ਦਾ ਇੰਤਜਾਮ ਕਰਨਾ । ਤਾਹੀ ਤਾਂ ਕਿਹਾ ਜਾਂਦਾ ਹੈ ਕਿ ਕਬੱਡੀ ਖਿਡਾਰੀ ਸੋਖਿਆ ਨਹੀਂ ਬਣਿਆ ਜਾਂਦਾ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ।
ਇਸ ਖਿਡਾਰੀ ਦੀ ਕਹਾਣੀ ਸੁਣ ਸਿੱਧੂ ਮੂਸੇਵਾਲੇ ਦਾ ਗੀਤ ਵੀ ਸਹੀ ਲੱਗਦਾ ਹੈ ਜਿਸ ਵਿੱਚ ਸਿੱਧੂ ਨੇ ਕਿਹਾ ਸੀ ਕਿ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਗੀ। ਇਸ ਨੋਜਵਾਨ ਤੇ ਹਸਪਤਾਲ ਵਿਚ ਇਲਾਜ ਤੇ ਵੀ ਬਹੁਤ ਖਰਚਾ ਆ ਰਿਹਾ ਹੈ.. ਜੇਕਰ ਕੋਈ ਦਾਨੀ ਸੱਜਣ ਸਹਾਇਤਾ ਕਰਨੀ ਚਾਹੁੰਦਾ ਹੈ ਤਾਂ ਉਹ ਪਰਿਵਾਰ ਦੇ Google Pay 9878916609 ਨੰਬਰ ਰਹੀ ਸਹਾਇਤਾ ਕਰ ਸਕਦਾ ਹੈ।