[gtranslate]

ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਪਟਨਾ ‘ਚ ਵੱਡੀ ਮੀਟਿੰਗ, ਰਾਹੁਲ ਗਾਂਧੀ, CM ਮਾਨ ਤੇ ਕੇਜਰੀਵਾਲ ਵੀ ਪਹੁੰਚੇ !

nitish kumar opposition party unity meeting

ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਪਹਿਲੀ ਵੱਡੀ ਬੈਠਕ ਕੁੱਝ ਸਮੇਂ ਤੱਕ ਮੁੱਖ ਮੰਤਰੀ ਦੀ ਰਿਹਾਇਸ਼ ਅਨੇ ਮਾਰਗ ‘ਤੇ ਹੋਵੇਗੀ। ਇਸ ‘ਚ ਭਾਜਪਾ ਦੇ ਖਿਲਾਫ ਲੜਾਈ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ। ਰਾਹੁਲ ਅਤੇ ਖੜਗੇ ਵੀ ਪਟਨਾ ਪਹੁੰਚ ਚੁੱਕੇ ਹਨ। ਨਿਤੀਸ਼ ਕੁਮਾਰ ਉਨ੍ਹਾਂ ਨੂੰ ਰਿਸੀਵ ਕਰਨ ਲਈ ਏਅਰਪੋਰਟ ਪਹੁੰਚੇ ਸਨ। ਇਸ ਬੈਠਕ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ 15 ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਿਲ ਹੋ ਰਹੇ ਹਨ। ਮੀਟਿੰਗ ਵਿੱਚ 6 ਰਾਜਾਂ ਦੇ ਮੁੱਖ ਮੰਤਰੀ ਅਤੇ 5 ਸਾਬਕਾ ਮੁੱਖ ਮੰਤਰੀ ਮੌਜੂਦ ਰਹਿਣਗੇ। ਦੱਸ ਦੇਈਏ ਕਿ ਪੰਜਾਬ ਦੇ CM ਮਾਨ ਤੇ ਕੇਜਰੀਵਾਲ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਹਨ।

ਇਹ ਪਾਰਟੀਆਂ ਹੋਣਗੀਆਂ ਸ਼ਾਮਿਲ : JDU, RJD, ਆਮ ਆਦਮੀ ਪਾਰਟੀ, DMK, TMC, CPI, CPM, CPI (ML), PDP, ਨੈਸ਼ਨਲ ਕਾਨਫਰੰਸ, ਕਾਂਗਰਸ, ਸ਼ਿਵ ਸੈਨਾ, SP, JMM ਅਤੇ NCP।

Leave a Reply

Your email address will not be published. Required fields are marked *