ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਤਬਾਹੀ ਮਚਾਈ ਹੈ। ਭਾਵੇਂ ਹੁਣ ਵਿਸ਼ਵ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਈ ਹੈ ਪਰ ਫਿਰ ਵੀ ਇਹ ਖਤਰਾ ਅਜੇ ਟਲਿਆ ਨਹੀਂ ਹੈ। ਇਸ ਮਹਾਂਮਾਰੀ ਦੇ ਕਾਰਨ ਕਈ ਦੇਸ਼ਾ ਨੇ ਸਖਤ ਪਬੰਦੀਆਂ ਵੀ ਲਾਗੂ ਕੀਤੀਆਂ ਹਨ। ਜਿਨ੍ਹਾਂ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਵੀ ਆ ਰਹੀਆਂ ਹਨ। ਇਸੇ ਵਿਚਕਾਰ ਹੁਣ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਰਕਾਰ ਨੇ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਹੈ। ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਸਾਲ ਹੋਮ ਆਈਸੋਲੇਸ਼ਨ ਜਾਂ selected ਯਾਤਰੀਆਂ ਲਈ ਛੋਟੇ ਐਮਆਈਕਿਯੂ ਦੇ ਟਰਾਇਲ ਨਾਲ ਯਾਤਰਾ ਅਰੰਭ ਕੀਤੀ ਜਾਵੇਗੀ।
ਇਸ ਤੋਂ ਬਾਅਦ ਭਵਿੱਖ ਵਿੱਚ ਕੁਆਰੰਟੀਨ-ਮੁਕਤ ਯਾਤਰਾ ਦੀ ਮੁੜ ਪੜਾਅਵਾਰ ਸ਼ੁਰੂਆਤ ਕੀਤੀ ਜਾਏਗੀ। ਯੋਜਨਾ ਦੇ ਫਲਸਰੂਪ ਨਿਊਜ਼ੀਲੈਂਡ ਵਿੱਚ ਤਿੰਨ “ਯਾਤਰਾ ਦੇ ਮਾਰਗ” ਦੇਖਣ ਨੂੰ ਮਿਲਣਗੇ। ਭਾਵ 3 ਤਰੀਕਿਆਂ ਦੇ ਨਾਲ ਬਾਰਡਰ ਖੋਲ੍ਹੇ ਜਾਣਗੇ। 3 ਕਿਸਮ ਦੇ ਦੇਸ਼ਾ ਦੀ ਇੱਕ ਯੋਜਨਾ ਬਣਾਈ ਜਾਵੇਗੀ ਫਿਰ ਉਸ ਦੇ ਤਹਿਤ ਹੀ ਬਾਰਡਰ ਆਮ ਲੋਕਾਂ ਲਈ ਖੋਲ੍ਹੇ ਜਾਣਗੇ।
ਸ਼੍ਰੇਣੀ ਵਿੱਚ low, ਮੀਡੀਅਮ ਅਤੇ ਹਾਈ ਰਿਸਕ ਵਾਲੇ ਦੇਸ਼ ਰੱਖੇ ਜਾਣਗੇ। low ਰਿਸਕ ਵਾਲੇ ਦੇਸ਼ਾ ਦੇ ਯਾਤਰੀਆਂ ਨੇ ਜੇਕਰ ਵੈਕਸੀਨ ਲਗਵਾਈ ਹੈ ਤਾਂ ਉਨ੍ਹਾਂ ਨੂੰ ਨੂੰ ਕਿਸੇ ਵੀ ਕਿਸਮ ਦੀ ਲਾਜ਼ਮੀ ਆਈਸੋਲੇਸ਼ਨ ‘ਚ ਰਹਿਣ ਦੀ ਜਰੂਰਤ ਨਹੀਂ ਹੋਵੇਗੀ। ਮੀਡੀਅਮ – ਵੈਕਸੀਨ ਲਗਵਾ ਚੁੱਕੇ ਲੋਕ ਆਪਣੇ ਘਰ ਵਿਖੇ ਹੀ ਕੁੱਝ ਦਿਨ ਲਈ ਏਕਾਂਤਵਾਸ ਹੋਣਗੇ।
ਜਦਕਿ ਹਾਈ ਰਿਸਕ ਵਾਲੇ ਦੇਸ਼ਾ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਲਈ ਲਾਜ਼ਮੀ ਤੌਰ ‘ਤੇ ਏਕਾਂਤਵਾਸ ਹੋਣਾ ਪਵੇਗਾ। ਇਸ ਤੋਂ ਇਲਾਵਾ ਫਲਾਈਟ ਤੋਂ ਪਹਿਲਾ ਹਰ ਯਾਤਰੀ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਵੀ ਲਾਜ਼ਮੀ ਹੋਵੇਗੀ। ਇਸ ਸ਼੍ਰੇਣੀ ਦੀ ਕੁੱਝ ਸਮੇ ਬਾਅਦ ਸਮੀਖਿਆ ਵੀ ਕੀਤੀ ਜਾਵੇਗੀ। ਬਾਰਡਰ ਖੁੱਲ੍ਹਣ ਤੋਂ ਬਾਅਦ ਲੋਕਾਂ ਨੂੰ ਸਾਵਧਾਨੀਆਂ ਵੀ ਵਰਤਣੀਆਂ ਪੈਣਗੀਆਂ, ਕਿਉਂਕ ਜੇਕਰ ਕੋਈ ਕਮਿਊਨਟੀ ਕੇਸ ਸਾਹਮਣੇ ਆਉਂਦਾ ਹੈ ਤਾਂ ਅਲਰਟ ਲੈਵਲ ਬਦਲਣਗੇ ,ਪਰ ਤਾਲਾਬੰਦੀ ਨਹੀਂ ਹੋਵੇਗੀ। ਪੂਰੇ ਦੇਸ਼ ‘ਚ ਟੀਕਾਕਰਨ ਦਾ ਪ੍ਰੋਗਰਾਮ ਤੇਜ਼ ਕੀਤਾ ਜਾਵੇਗਾ। ਸਤੰਬਰ ਤੋਂ ਬਾਅਦ ਆਮ ਲੋਕਾਂ ਲਈ ਵੈਕਸੀਨ ਓਪਨ ਕੀਤੀ ਜਾਵੇਗੀ।