[gtranslate]

ਵੱਡੀ ਖ਼ਬਰ : ਮਾਈਕਲ ਵੁੱਡ ਨੇ ਕੈਬਨਿਟ ਮੰਤਰੀ ਵੱਜੋਂ ਦਿੱਤਾ ਅਸਤੀਫਾ !

ਮੁਅੱਤਲ ਟਰਾਂਸਪੋਰਟ ਮੰਤਰੀ ਮਾਈਕਲ ਵੁੱਡ ਨੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਅਚਨਚੇਤ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਵੁੱਡ ਨੇ ਉਹਨਾਂ ਸੈਕਟਰਾਂ ਨਾਲ ਸੰਬੰਧਿਤ ਫੈਸਲੇ ਲਏ ਸਨ ਜਾਂ ਉਹਨਾਂ ਵਿੱਚ ਸ਼ਾਮਲ ਸੀ ਜਿਸ ਵਿੱਚ ਉਸਨੇ ਇਹ ਅਣਐਲਾਨੀ ਸ਼ੇਅਰਹੋਲਡਿੰਗ ਰੱਖੀ ਹੋਈ ਸੀ। ਮੰਤਰੀ ਪਹਿਲਾਂ ਹੀ ਟਰਾਂਸਪੋਰਟ ਮੰਤਰੀ ਵਜੋਂ ਕੰਮ ਕਰਦੇ ਸਮੇਂ ਆਕਲੈਂਡ ਏਅਰਪੋਰਟ ਵਿੱਚ ਆਪਣੀ ਹਿੱਸੇਦਾਰੀ ਨਾਲ ਸਬੰਧਿਤ ਹਿੱਤਾਂ ਦੇ ਟਕਰਾਅ ਦਾ ਐਲਾਨ ਨਾ ਕਰਨ ਲਈ ਜਾਂਚ ਦੇ ਘੇਰੇ ਵਿੱਚ ਸੀ।

ਵੁੱਡ ਨੇ ਕਿਹਾ, “ਮੈਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸੰਭਾਲਿਆ, ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ, ਅਤੇ ਇਸ ਤਰ੍ਹਾਂ ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮੈਂ ਇਸ ਸਥਿਤੀ ਲਈ ਉਨ੍ਹਾਂ ਅਤੇ ਜਨਤਾ ਤੋਂ ਮੁਆਫੀ ਮੰਗਦਾ ਹਾਂ।” ਹੁਣ ਨਵੇਂ ਇਮੀਗ੍ਰੇਸ਼ਨ ਮਨਿਸਟਰ ਐਂਡਰਿਊ ਲਿਟਲ ਹੋਣਗੇ, ਜਿਨ੍ਹਾਂ ਵਲੋਂ ਤੁਰੰਤ ਆਪਣਾ ਅਹੁਦਾ ਸੰਭਾਲਿਆ ਜਾਏਗਾ।

Leave a Reply

Your email address will not be published. Required fields are marked *