[gtranslate]

ਵਰਕ ਵੀਜੇ ਲਈ ਹਜਾਰਾਂ ਡਾਲਰ ਲਾ ਕੇ ਨਿਊਜੀਲੈਂਡ ਪਹੁੰਚਿਆ ਵਿਅਕਤੀ ਵੀ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਲਈ ਹੋਇਆ ਮਜ਼ਬੂਰ !

ਇੱਕ ਚੀਨੀ ਮੂਲ ਦਾ ਵਿਅਕਤੀ ਤਿੰਨ ਮਹੀਨਿਆਂ ਤੋਂ ਆਕਲੈਂਡ ਦੇ ਇੱਕ ਗੈਰੇਜ ਵਿੱਚ ਰਹਿਣ ਲਈ ਮਜ਼ਬੂਰ ਹੈ ਅਤੇ ਇੱਕ accredited employer work visa ਲਈ $17,000 ਤੋਂ ਵੱਧ ਦਾ ਭੁਗਤਾਨ ਕਰਨ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਿਹਾ ਹੈ। ਦਰਅਸਲ ਜਿਸ ਕੰਸਟ੍ਰਕਸ਼ਨ ਕੰਪਨੀ ਨੇ ਉਸ ਨੂੰ ਕੰਮ ਦੇਣਾ ਸੀ, ਉਸ ਨੇ ਕਰਮਚਾਰੀ ਨੂੰ ਜਨਵਰੀ ਵਿੱਚ ਇੱਥੇ ਪੁੱਜਣ ਤੋਂ ਬਾਅਦ ਹੀ ਕਹਿ ਦਿੱਤਾ ਸੀ ਕਿ ਮਾਲਕ ਨੂੰ ਉਸਦੀ ਜਰੂਰਤ ਨਹੀਂ ਰਹੀ ਤੇ ਇਸੇ ਲਈ ਉਸਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ।

ਪਰ ਇਸ ਤਰਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਹ ਵਿਅਕਤੀ ਵੀ ਉਨ੍ਹਾਂ ਦਰਜਨਾਂ ਕਾਮਿਆਂ ਵਿੱਚੋਂ ਸੀ ਜਿਨ੍ਹਾਂ ਨੂੰ ਵੀਜ਼ਾ ਲਈ ਹਜ਼ਾਰਾਂ ਡਾਲਰ ਅਦਾ ਕਰਨ ਤੋਂ ਬਾਅਦ ਬੇਰੁਜ਼ਗਾਰ ਅਤੇ ਬੇਸਹਾਰਾ ਛੱਡ ਦਿੱਤਾ ਗਿਆ ਸੀ, ਜੋ ਉਹਨਾਂ ਨੂੰ ਰੁਜ਼ਗਾਰਦਾਤਾਵਾਂ ਨਾਲ ਜੋੜਦੇ ਹਨ ਅਤੇ ਉਹਨਾਂ ਲਈ ਨਵੀਆਂ ਨੌਕਰੀਆਂ ਲੱਭਣਾ ਗੈਰ-ਕਾਨੂੰਨੀ ਬਣਾਉਂਦੇ ਹਨ। ਵਿਅਕਤੀ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੈਸਟ ਆਕਲੈਂਡ ਦੇ ਇੱਕ ਘਰ ਦੇ ਗੈਰੇਜ ਵਿੱਚ ਰਹਿਣ ਲਈ ਹਫ਼ਤੇ ਵਿੱਚ $120 ਦਾ ਭੁਗਤਾਨ ਕਰ ਰਿਹਾ ਸੀ।

ਇਸ ਦੌਰਾਨ ਕਰਮਚਾਰੀ ਹੁਣ ਸਾਹਮਣੇ ਆਇਆ ਹੈ ਤੇ ਉਸਨੇ ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਉਸਦੀ ਲੁੱਟ-ਖਸੁੱਟ ਨੂੰ ਰੋਕਣ ਅਤੇ ਓਪਨ ਵਰਕ ਵੀਜਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਕੰਸਟਰਕਸ਼ਨ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਰਮਚਾਰੀ ਨਾਲ ਕੰਮ ਸਬੰਧੀ ਕੋਈ ਵੀ ਕਾਂਟਰੇਕਟ ਨਹੀਂ ਹੋਇਆ ਹੈ ਅਤੇ ਇਹ ਵੀ ਕਿ ਹੁਣ ਉਹ ਕਰਮਚਾਰੀ ਦਾ ਵੀਜਾ ਰੱਦ ਕਰਵਾਉਣਗੇ

Leave a Reply

Your email address will not be published. Required fields are marked *