[gtranslate]

Thyroid ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸਭ ਤੋਂ ਜ਼ਰੂਰੀ ਹੈ ਪਰਹੇਜ਼, ਇਨ੍ਹਾਂ ਚੀਜ਼ਾਂ ਦਾ ਭੁੱਲ ਕੇ ਵੀ ਨਾ ਕਰੋ ਸੇਵਨ

foods to avoid for thyroid issues

ਲੋਕਾਂ ਵਿੱਚ Thyroid ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ। ਇਹ ਸਮੱਸਿਆ ਖ਼ਾਸਕਰ ਔਰਤਾਂ ਵਿੱਚ ਪਾਈ ਜਾਂਦੀ ਹੈ। ਇਸ ਦੇ ਕਾਰਨ ਮਹਿਲਾਵਾਂ ਨੂੰ ਨਾ ਸਿਰਫ Periods ਵਿੱਚ ਗੜਬੜੀ ਦੀ ਸਮੱਸਿਆ ਆਉਂਦੀ ਹੈ ਬਲਕਿ ਗਰਭ ਧਾਰਨ ਕਰਨ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਪਰ ਜੇ ਖੁਰਾਕ ਨੂੰ ਸਹੀ ਰੱਖਿਆ ਜਾਵੇ ਤਾਂ ਇਸ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਥਾਇਰਾਇਡ ਵਿੱਚ ਬਿਲਕੁਲ ਨਹੀਂ ਖਾਣਾ ਚਾਹੀਦਾ । ਆਓ ਜਾਣਦੇ ਹਾਂ ਉਨ੍ਹਾਂ ਫੂਡਜ਼ ਬਾਰੇ –

ਰੈੱਡ ਮੀਟ – ਰੈੱਡ ਮੀਟ ਵਿੱਚ ਚਰਬੀ ਅਤੇ ਕੋਲੈਸਟ੍ਰੋਲ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜਿਸ ਕਾਰਨ ਨਾ ਸਿਰਫ Thyroid ਦਾ ਪੱਧਰ ਵੱਧ ਸਕਦਾ ਹੈ ਬਲਕਿ ਤੁਹਾਨੂੰ ਸਰੀਰ ਵਿੱਚ ਜਲਣ ਦੀ ਸਮੱਸਿਆ ਵੀ ਹੋ ਸਕਦੀ ਹੈ।

ਸੋਇਆਬੀਨ – ਸੋਇਆਬੀਨ ਵਿੱਚ ਫਾਈਟੋਐਸਟ੍ਰੋਜਨ ਦੀ ਮਾਤਰਾ ਬਹੁਤ ਜਿਆਦਾ ਹੈ, ਜੋ ਥਾਇਰਾਇਡ ਹਾਰਮੋਨਜ਼ ਬਣਾਉਣ ਵਾਲੇ ਐਨਜ਼ਾਈਮ ਫ਼ੰਕਸ਼ਨ ਵਿੱਚ ਰੁਕਾਵਟ ਪਾਉਂਦਾ ਹੈ। ਅਜਿਹੇ ਵਿੱਚ ਸੋਇਆਬੀਨ ਦਾ ਸੇਵਨ ਵੀ Thyroid ਮਰੀਜ਼ਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ ।

ਗੋਭੀ – ਪੱਤਾਗੋਭੀ ਅਤੇ ਗੋਭੀ ਵਿੱਚ ਗਾਇਟਰੋਗਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਜਿਸ ਕਾਰਨ ਹਾਰਮੋਨਜ਼ ਅਸੰਤੁਲਿਤ ਹੋ ਸਕਦੇ ਹਨ। ਇਸ ਨਾਲ ਤੁਹਾਡੀ Thyroid ਦੀ ਸਮੱਸਿਆ ਵੱਧ ਸਕਦੀ ਹੈ।

ਆਇਓਡੀਨ ਨਮਕ – ਆਇਓਡੀਨ ਨਮਕ ਹੀ ਨਹੀਂ ਬਲਕਿ ਇਸ ਨਾਲ ਬਣੇ ਫੂਡਜ਼ ਜਿਵੇਂ ਮੱਛੀ, ਮਾਸ, ਅੰਡੇ, ਮੂਲੀ, ਮੱਖਣ ਆਦਿ ਦਾ ਸੇਵਨ ਵੀ Thyroid ਵਿੱਚ ਨਹੀਂ ਕਰਨਾ ਚਾਹੀਦਾ।

ਕੈਫੀਨ – ਕੈਫੀਨ ਵਾਲੀਆਂ ਚੀਜ਼ਾਂ Thyroid ਗਲੈਂਡ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ Thyroid ਦੇ ਪੱਧਰ ਨੂੰ ਵਧਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਜੇ ਤੁਸੀਂ Thyroid ਦੇ ਮਰੀਜ਼ ਹੋ, ਤਾਂ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚੰਗਾ ਰਹੇਗਾ।

Likes:
0 0
Views:
175
Article Categories:
Health

Leave a Reply

Your email address will not be published. Required fields are marked *