ਆਕਲੈਂਡ ਮੈਕਡੋਨਲਡਜ਼ ਦੇ ਬਾਹਰ ਇੱਕ ਬੇਰਹਿਮੀ ਨਾਲ ਹੋਏ ਹਮਲੇ ਤੋਂ ਬਾਅਦ ਇੱਕ 12-ਸਾਲਾ ਲੜਕੀ ਕਾਫੀ ਸਦਮੇ ਵਿੱਚ ਹੈ। ਇਹ ਹਮਲਾ ਸ਼ਨੀਵਾਰ ਦੁਪਹਿਰ ਨੂੰ ਉਸ ਸਮੇਂ ਹੋਇਆ ਜਦੋਂ ਬੱਚੀ ਕੈਪਾਟਿਕੀ ਰੋਡ ‘ਤੇ ਗਲੇਨਫੀਲਡ ਮੈਕਡੋਨਲਡ ‘ਤੇ ਆਪਣੇ ਦੋਸਤਾਂ ਨਾਲ ਭੋਜਨ ਦਾ ਆਨੰਦ ਲੈ ਰਹੀ ਸੀ ਅਤੇ ਇਸ ਦੌਰਾਨ ਦੋਸਤ ਇੱਕ ਦੂਜੇ ਨੂੰ ਹਾਸਾ ਮਜਾਕ ਕਰ ਰਹੇ ਸੀ। ਕੁੜੀ ਦੀ ਭੈਣ ਨੇ ਇੱਕ ਬਿਆਨ ‘ਚ ਦੱਸਿਆ ਕਿ ਰੈਸਟੋਰੈਂਟ ‘ਚ ਇਸ ਦੌਰਾਨ ਦੋ ਹੋਰ ਕੁੜੀਆਂ ਬੈਠੀਆਂ ਸਨ ਜਿਨ੍ਹਾਂ ਨੂੰ ਲੱਗਿਆ ਕਿ 12 ਸਾਲ ਦੀ ਬੱਚੀ ਅਤੇ ਉਸ ਦੀਆਂ ਸਹੇਲੀਆਂ ਉਨ੍ਹਾਂ ‘ਤੇ ਹੱਸ ਰਹੀਆਂ ਸਨ। ਇਸ ਮਗਰੋਂ ਜਦੋਂ ਉਹ ਰੈਸਟੋਰੈਂਟ ਤੋਂ ਬਾਹਰ ਨਿਕਲੀ ਤਾਂ ਮੈਕਡੋਨਲਡ ਦੇ ਬਾਹਰ 2 ਕੁੜੀਆਂ ਵਿੱਚੋਂ ਇੱਕ ਕੁੜੀ ਨੇ ਉਸ ਕੋਲ ਪਹੁੰਚ ਕੀਤੀ ਅਤੇ ਉਸਨੂੰ ਨੂੰ ਮੁਆਫੀ ਮੰਗਣ ਲਈ ਕਿਹਾ ਕਿਉਂਕ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਬੱਚੀ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।
ਇਸ ਦੌਰਾਨ ਪੀੜਤ ਕੁੜੀ ਦੀ ਭੈਣ ਨੇ ਆਪਣੀ ਭੈਣ ਨੂੰ “ਚੰਗੀ ਕੁੜੀ” ਦੱਸਦਿਆਂ ਕਿਹਾ ਕਿ ਉਹ ਕੋਈ ਦੁਸ਼ਮਣ ਨਹੀਂ ਬਣਾਉਣਾ ਚਾਹੁੰਦੀ ਸੀ, ਇਸ ਲਈ ਉਸਨੇ ਮੁਆਫੀ ਮੰਗੀ ਇਹ ਸਮਝਾਉਂਦੇ ਹੋਏ ਕਿ ਉਹ ਉਨ੍ਹਾਂ ‘ਤੇ ਹੱਸ ਨਹੀਂ ਰਹੀ ਸੀ। ਪਰ ਮੁਆਫੀ ਮੰਗੀ ਜਾਣ ਦੇ ਬਾਵਜੂਦ 2 ਵਿੱਚੋ ਇੱਕ ਲੜਕੀ ਨੇ ਉਸਦੀ ਲੱਤ ‘ਤੇ ਲੱਤ ਮਾਰ ਕੇ, ਉਸਨੂੰ ਜ਼ਮੀਨ ‘ਤੇ ਪਿੰਨ ਕਰ ਦਿੱਤਾ, ਜਿਸ ਮਗਰੋਂ ਉਨ੍ਹਾਂ ਨੇ 12 ਸਾਲ ਦੀ ਕੁੜੀ ਦੇ ਮੂੰਹ ‘ਤੇ ਵਾਰ-ਵਾਰ ਲੱਤਾਂ ਮਾਰੀਆ ਤੇ ਉਸਨੂੰ ਲਹੂ ਲੁਹਾਣ ਕਰ ਦਿੱਤਾ। ਜ਼ਖਮੀ ਕੁੜੀ ਨੂੰ ਵ੍ਹਾਈਟ ਕਰਾਸ A&E ਲਿਜਾਇਆ ਗਿਆ ਸੀ, ਜਿੱਥੇ ਉਸ ਦੀਆਂ ਸੱਟਾਂ ਦਾ ਇਲਾਜ ਕੀਤਾ ਗਿਆ। ਪੀੜਤ ਦੀ ਭੈਣ ਨੇ ਹਮਲੇ ਦੇ ਦੋ ਦਿਨ ਬਾਅਦ ਕਿਹਾ ਕਿ ਉਸਦੀ ਭੈਣ “ਠੀਕ ਹੈ” ਪਰ ਅਜੇ ਵੀ ਉਸਦਾ ਚਿਹਰਾ ਸੁੱਜਿਆ ਹੋਇਆ ਹੈ। ਉਸਨੇ ਕਿਹਾ ਕਿ, “ਅਸੀਂ ਖੁਸ਼ ਹਾਂ ਕਿ ਮੇਰੀ ਭੈਣ ਠੀਕ ਹੈ।” ਦੱਸ ਦੇਈਏ ਇਹ ਪਰਿਵਾਰ ਪਿਛਲੇ ਸਾਲ ਅਗਸਤ ‘ਚ ਫਿਲੀਪੀਨਜ਼ ਤੋਂ ਨਿਊਜ਼ੀਲੈਂਡ ਆਇਆ ਸੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਹੁਣ ਇਸ ਘਟਨਾ ਨੂੰ ਲੈਕੇ ਬੱਚੀ ਦੇ ਮਾਪੇ ਬਹੁਤ ਗੁੱਸੇ ਵਿੱਚ ਹਨ ਅਤੇ ਦੋਸ਼ੀ ਕੁੜੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਦੋਸ਼ੀ ਕੁੜੀਆਂ ਖਿਲਾਫ ਉਨ੍ਹਾਂ ਦੀ ਉਮਰ ਨੂੰ ਨਜਰਅੰਦਾਜ ਕਰਦਿਆਂ, ਉਨ੍ਹਾਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦੁਆਇਆ ਹੈ।