ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਜੂਨੀਅਰ ਮਹਿਲਾ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਨੂੰ ਆਪਣੇ ਨਾਂ ਕੀਤਾ ਹੈ। ਫਾਈਨਲ ‘ਚ ਟੀਮ ਇੰਡੀਆ ਦੇ ਸਾਹਮਣੇ ਦੱਖਣੀ ਕੋਰੀਆ ਦੀ ਚੁਣੌਤੀ ਸੀ। ਭਾਰਤ ਨੇ ਟੂਰਨਾਮੈਂਟ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਦੱਖਣੀ ਕੋਰੀਆ ਨੇ ਸਭ ਤੋਂ ਵੱਧ 4 ਵਾਰ ਟੂਰਨਾਮੈਂਟ ਜਿੱਤਿਆ ਹੈ। ਇਹ ਟੂਰਨਾਮੈਂਟ 2021 ਵਿੱਚ ਹੀ ਹੋਣਾ ਸੀ ਪਰ ਕੋਰੋਨਾ ਕਾਰਨ ਇਹ ਦੋ ਸਾਲ ਦੀ ਦੇਰੀ ਨਾਲ ਖੇਡਿਆ ਗਿਆ ਹੈ।