ਮੌਜੂਦਾ ਸਮੇਂ ‘ਚ ਦੁਨੀਆ ਦੇ ਬਹੁਤ ਸਾਰੇ ਸ਼ਹਿਰ ਅਜਿਹੇ ਹਨ ਜੋ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ। ਪਰ ਇਸ ਸਮੱਸਿਆ ਹੁਣ ਨਿਊਜ਼ੀਲੈਂਡ ਵਾਸੀਆਂ ਦੇ ਸਾਹਮਣੇ ਆ ਕੇ ਵੀ ਖੜ੍ਹੀ ਹੋ ਗਈ ਹੈ। ਦਰਅਸਲ ਇਸ ਵਾਰ ਦੀਆਂ ਗਰਮੀ ਵੈਲਿੰਗਟਨ ਵਾਸੀਆਂ ਲਈ ਸਮੱਸਿਆ ਬਣ ਸਕਦੀ ਹੈ, ਕਿਉਂਕ ਗਰਮੀ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਘਾਟ ਸਬੰਧੀ ਇੱਕ ਚਿਤਾਵਨੀ ਕੀਤੀ ਗਈ ਹੈ। ਚਿਤਾਵਨੀ ਦਾ ਮਤਲਬ ਹੈ ਕਿ ਪਾਬੰਦੀਆਂ ਯਾਨੀ ਕਿ ਜੇ ਇਲਾਕੇ ਵਿੱਚ ਔਸਤ ਮੀਂਹ ਪੈਂਦਾ ਹੈ ਤਾਂ ਸ਼ਹਿਰ ਦੇ ਲੋਕਾਂ ਨੂੰ ਪਾਣੀ ਸਬੰਧੀ ਕਈ ਤਰਾਂ ਦੀਆਂ ਪਾਬੰਦੀਆਂ ਦੀ ਪਾਲਣਾ ਕਰਨੀ ਪਏਗੀ। ਇਹ ਜਾਣਕਾਰੀ ਵੈਲਿੰਗਟਨ ਵਾਟਰ ਵੱਲੋਂ ਸਾਂਝੀ ਕੀਤੀ ਗਈ ਹੈ।
![](https://www.sadeaalaradio.co.nz/wp-content/uploads/2023/06/IMG-20230609-WA0003-950x499.jpg)