ਨਿਊਜ਼ੀਲੈਂਡ ਦੇ ਸਭ ਤੋਂ ਅਮੀਰ ਪਰਿਵਾਰ ‘ਗਰੇਮ ਹਾਰਟ ਪਰਿਵਾਰ’ ਨੇ ਇੱਕ ਚੰਗਾ ਉਪਰਾਲਾ ਕੀਤਾ ਹੈ। ਜਿਸ ਦੀ ਹਰ ਦੇਸ਼ ਵਾਸੀ ਦੇ ਵੱਲੋਂ ਤਰੀਫ ਕੀਤੀ ਜਾ ਰਹੀ ਹੈ। ਦਰਅਸਲ ਪਰਿਵਾਰ ਨੇ
ਆਕਲੈਂਡ ਦੇ ਸਟਾਰਸ਼ਿਪ ਹਸਪਤਾਲ ਵਿੱਚ ਬੱਚਿਆਂ ਦੇ ਇਨਟੈਨਸਿਵ ਕੇਅਰ ਯੂਨਿਟ ਦੀ ਸਮਰੱਥਾ ਵਧਾਉਣ ਦੇ ਲਈ $6.5 ਮਿਲੀਅਨ ਦੀ ਰਾਸ਼ੀ ਦਾਨ ਕੀਤੀ ਹੈ। ਨਿਊਜੀਲੈਂਡ ਦੇ ਸਭ ਤੋਂ ਅਮੀਰ ਵਿਅਕਤੀ ਗਰੇਮ ਹਾਰਟ ਅਤੇ ਉਨ੍ਹਾਂ ਦੀ ਪਤਨੀ ਰੋਬਿਨ ਵਲੋਂ ਇਕੱਠਿਆ ਇਹ ਫੈਸਲਾ ਕੀਤਾ ਗਿਆ ਹੈ। ਹਸਪਤਾਲ ਖੁੱਲਣ ਤੋਂ ਬਾਅਦ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਰਿਵਾਰ ਵਲੋਂ ਇਸ ਹਸਪਤਾਲ ਨੂੰ ਦਿੱਤਾ ਗਿਆ ਇਹ ਸਭ ਤੋਂ ਵੱਡਾ ਦਾਨ ਹੈ।