ਬੁੱਧਵਾਰ ਸਵੇਰੇ ਮਾਊਂਟ ਮੌਂਗਾਨੁਈ ਵਿੱਚ ਇੱਕ ਟਰੱਕ ਅਤੇ ਬੱਸ ਦੀ ਟੱਕਰ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਦੋ ਵਾਹਨਾਂ ਦੀ ਟੱਕਰ ਦਾ ਜਵਾਬ ਦੇ ਰਹੀ ਸੀ। ਸਵੇਰੇ 7.50 ਵਜੇ ਦੇ ਕਰੀਬ, ਪੁਲਿਸ ਨੂੰ ਹੈਵਲੇਟਸ ਰੋਡ ਅਤੇ ਤੋਤਾਰਾ ਸਟਰੀਟ ਦੇ ਚੌਰਾਹੇ ‘ਤੇ ਇੱਕ ਟਰੱਕ ਅਤੇ ਬੱਸ ਦੇ ਵਿਚਕਾਰ ਹਾਦਸੇ ਦੀ ਰਿਪੋਰਟ ਮਿਲੀ ਸੀ। ਹਾਦਸੇ ਮਗਰੋਂ ਪੰਜ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੇਂਟ ਜੌਹਨ ਮੀਡੀਆ ਦੇ ਬੁਲਾਰੇ ਨੇ ਦੱਸਿਆ ਕਿ ਚਾਰ ਐਂਬੂਲੈਂਸਾਂ ਅਤੇ ਤਿੰਨ ਰੈਪਿਡ ਰਿਸਪਾਂਸ ਵਾਹਨਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ। ਬੈਥਲਹੈਮ ਕਾਲਜ ਦੇ ਬੋਰਡ ਦੇ ਚੇਅਰਮੈਨ ਪਾਲ ਸ਼ੇਕਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਬੱਸ ਹਾਦਸਾਗ੍ਰਸਤ ਹੋਈ ਤਾਂ ਉਸ ਵਿੱਚ 41 ਵਿਦਿਆਰਥੀ ਸਵਾਰ ਸਨ।
![truck and bus crash](https://www.sadeaalaradio.co.nz/wp-content/uploads/2023/06/46cc84ab-395b-4457-a4e8-4a8ab4c6f8e1-950x499.jpg)