ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਪੁਸ਼ਟੀ ਕੀਤੀ ਹੈ ਕਿ ਟਰਾਂਸਪੋਰਟ ਮੰਤਰੀ ਮਾਈਕਲ ਵੁੱਡ ਨੂੰ ਆਕਲੈਂਡ ਏਅਰਪੋਰਟ ਸ਼ੇਅਰ ਮਾਮਲੇ ਕਾਰਨ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। ਹਾਲਾਂਕਿ ਉਨ੍ਹਾਂ ਨੇ ਹੋਰ ਵਿਭਾਗਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਮੰਤਰੀ ਮੰਡਲ ਵਿੱਚ ਬਣੇ ਹੋਏ ਹਨ। ਮੰਗਲਵਾਰ ਦੁਪਹਿਰ 1.20 ਵਜੇ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਹਿਪਕਿਨਜ਼ ਨੇ ਕਿਹਾ ਕਿ ਉਨ੍ਹਾਂ ਨੇ ਵੁੱਡ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਫੈਸਲੇ ਬਾਰੇ ਸਲਾਹ ਦਿੱਤੀ ਸੀ। ਉਨ੍ਹਾਂ ਦਾ ਅਸਤੀਫਾ ਤੁਰੰਤ ਪ੍ਰਭਾਵੀ ਹੈ। ਉੱਥੇ ਹੀ ਕੀਰਨ ਮੈਕਐਂਲਟੀ ਨੂੰ ਟਰਾਂਸਪੋਰਟ ਦੇ ਕਾਰਜਕਾਰੀ ਮੰਤਰੀ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਨੈਸ਼ਨਲ ਪਾਰਟੀ ਦੇ ਬੁਲਾਰੇ ਪੋਲ ਗੋਲਡਸਮਿਥ ਨੇ ਇਸ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਆਕਲੈਂਡ ਏਅਰਪੋਰਟ ਦੇ $13000 ਦੇ ਸ਼ੇਅਰ ਕ੍ਰਿਸ ਹਿਪਕਿਨਸ ਦੇ ਨਾਮ ਹਨ। ਪਰ 2020 ਤੋਂ 2022 ਤੱਕ ਅਤੇ ਇੱਕ ਸਾਲ ਦਾ ਲੰਬਾ ਸਮਾਂ ਉਨ੍ਹਾਂ ਮਨਿਸਟਰ ਹੁੰਦੇ ਹੋਏ ਵੀ ਇਸ ਬਾਰੇ ਬਿਲਕੁਲ ਕੋਈ ਖੁਲਾਸਾ ਨਹੀਂ ਕੀਤਾ ਤੇ ਇਹ ਕੈਬਿਨੇਟ ਮੈਨੁਅਲ ਦੇ ਨਿਯਮਾਂ ਦਾ ਘਾਣ ਹੈ। ਉੱਥੇ ਹੀ ਦੂਜੇ ਪਾਸੇ ਮਾਈਕਲ ਵੁੱਡ ਦਾ ਆਪਣੀ ਸਫਾਈ ਵਿੱਚ ਕਹਿਣਾ ਹੈ ਕਿ ਅਜਿਹਾ ਉਨ੍ਹਾਂ ਤੋਂ ਅਚਾਨਕ ਹੋਈ ਗਲਤੀ ਦਾ ਨਤੀਜਾ ਹੈ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਇਹ ਗਲਤੀ ਕੀਤੀ ਹੈ, ਉਨ੍ਹਾਂ ਤੁਰੰਤ ਇਸਨੂੰ ਦਰੁਸਤ ਕਰ ਲਿਆ ਸੀ ਤੇ ਇਸ ਦੀ ਜਾਣਕਾਰੀ ਜਾਰੀ ਰਜਿਸਟਰ ਆਫ ਪਿਕੁਨਿਅੇਰੀ ਇਨਟਰਸਟਸ ਵਿੱਚ ਦਰਜ ਕਰਵਾ ਦਿੱਤੀ ਸੀ।